ਚੰਡੀਗੜ੍ਹ,  11 ਜੁਲਾਈ, (ਹ.ਬ.) : ਜਿਸ ਮੋਸਟ ਵਾਂਟੇਡ ਗੈਂਗਸਟਰ ਦਿਲਪ੍ਰੀਤ 'ਤੇ ਪੰਜਾਬ ਵਿਚ 25 ਅਤੇ ਟਰਾਈਸਿਟੀ ਵਿਚ ਜਾਨ ਲੇਵਾ ਹਮਲੇ ਸਮੇਤ ਕਈ ਸੰਗੀਨ ਕੇਸ ਦਰਜ ਹਨ ਉਹ ਚੰਡੀਗੜ੍ਹ ਵਿਚ ਬੇਖੌਫ ਘੁੰਮ ਰਿਹਾ ਸੀ। ਪੁਲਿਸ ਨੂੰ ਉਸ ਦੀ ਭਿਣਕ ਤੱਕ ਨਹੀਂ ਲੱਗ ਸਕੀ। ਇਹੀ ਨਹੀਂ ਦਿਲਪ੍ਰੀਤ ਕੁਝ ਦਿਨ ਪਹਿਲਾਂ ਅਪਣੀ ਗਰਲਫਰੈਂਡ ਦੇ ਨਾਲ ਏਲਾਂਤੇ ਮਾਲ ਵਿਚ ਸਲਮਾਨ ਖਾਨ ਦੀ ਫਿਲਮ ਰੇਸ ਥਰੀ ਦੇਖਣ ਗਿਆ ਸੀ। ਤਿੰਨ ਜੁਲਾਈ ਨੂੰ ਉਸ ਨੇ ਦੇਰ ਸ਼ਾਮ  ਦੇ ਸ਼ੋਅ ਵਿਚ ਰਣਵੀਰ ਕਪੂਰ ਦੀ ਫਿਲਮ ਸੰਜੂ ਦੇਖੀ। ਪੁਲਿਸ ਪੁਛÎਗਿੱਛ ਵਿਚ ਉਸ ਨੇ ਖੁਦ ਇਹ ਖੁਲਾਸਾ ਕੀਤਾ ਹੈ।
ਮੋਹਾਲੀ ਪੁਲਿਸ ਨੂੰ ਗੈਂਗਸਟਰ ਦਿਲਪ੍ਰੀਤ ਸਿੰਘ ਉਰਫ ਬਾਬਾ ਦੀ ਗਰਲਫਰੈਂਡ ਰੁਪਿੰਦਰ ਕੌਰ ਦੇ ਨਾਲ ਸੈਕਟਰ 38 ਸਥਿਤ ਘਰ ਤੋਂ ਦਿਲਪ੍ਰੀਤ ਦਾ Îਇਕ ਬੈਗ ਮਿਲਿਆ ਹੈ।  ਪੁਲਿਸ ਦਿਲਪ੍ਰੀਤ ਸਿੰਘ ਦੀ ਦੋਵੇਂ ਮਹਿਲਾ ਦੋਸਤ ਹਰਪ੍ਰੀਤ ਕੌਰ ਅਤ ਰੁਪਿੰਦਰ ਕੌਰ ਕੋਲੋਂ ਪੁਛਗਿੱਛ ਵਿਚ ਕਰ ਰਹੀਆਂ ਹਨ। 
ਪੁਲਿਸ ਨੂੰ ਜਾਂਚ ਵਿਚ ਪਤਾ ਲੱਗਾ ਹੈ ਕਿ ਗੈਂਗਸਟਰ ਦਿਲਪ੍ਰੀਤ ਕੌਰ ਸਿੰਘ ਕਰੀਬ ਇਕ ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਚੰਡੀਗੜ੍ਹ ਵਿਚ ਰਹਿ ਰਿਹਾ ਸੀ। ਉਹ ਰੁਪਿੰਦਰ ਕੌਰ ਦੇ ਨਾਲ ਉਸ ਦੇ ਮਕਾਨ ਵਿਚ ਰੁਕਦਾ ਸੀ। ਇੱਥੇ ਤੱਕ ਕਿ ਦਿਨ ਰਾਤ ਹਰ ਸਮੇਂ ਬੇਖੌਫ਼ ਘੁੰਮਦਾ ਰਿਹਾ। ਉਸ ਨੇ ਲੋਕਾਂ ਨੂੰ ਦੱਸਿਆ ਸੀ ਕਿ ਉਹ ਰੁਪਿੰਦਰ ਕੌਰ ਦਾ ਪਤੀ ਹੈ। ਚੰਡੀਗੜ੍ਹ ਵਿਚ ਸਾਰੀਆਂ ਮੁੱਖ ਥਾਵਾਂ ਸਮੇਤ ਸਿਨੇਮਾ ਹਾਲ  ਅਤੇ ਹੋਰ ਮਾਰਕਿਟ ਵਿਚ ਦਿਲਪ੍ਰੀਤ ਘੁੰਮਦਾ ਰਿਹਾ। ਲੇਕਿਨ ਚੰਡੀਗੜ੍ਹ ਪੁਲਿਸ ਇਸ ਦਾ ਪਤਾ ਲਗਾਉਣ ਵਿਚ ਕਾਮਯਾਬ ਨਹੀਂ ਹੋ ਸਕੀ।

ਹੋਰ ਖਬਰਾਂ »