ਚੰਡੀਗੜ੍ਹ,  11 ਜੁਲਾਈ, (ਹ.ਬ.) : ਗੈਂਗਸਟਰ ਦਿਲਪ੍ਰੀਤ ਦੀ ਗਰਲਫਰੈਂਡ ਹਰਪ੍ਰੀਤ ਕੌਰ ਕਈ ਵਾਰ ਵੱਡੀ ਮਦਦਗਾਰ ਸਾਬਤ ਹੋਈ। 2016 ਵਿਚ ਹੁਸ਼ਿਆਰਪੁਰ ਜੇਲ੍ਹ ਤੋਂ ਪੁਲਿਸ ਬਲਾਚੌਰ ਅਦਾਲਤ ਵਿਚ ਪੇਸ਼ੀ 'ਤੇ ਲੈ ਜਾ ਰਹੀ ਸੀ। ਲੇਕਿਨ ਥਾਣਾ ਕਾਠਗੜ੍ਹ ਦੀ ਸਰਹੱਦ ਵਿਚ ਪ੍ਰੀਤ ਢਾਬੇ 'ਤੇ ਪੁਲਿਸ ਕਰਮੀ ਰੋਟੀ ਖਾਣ ਦੇ ਲਈ ਰੁਕੇ, ਉਸੇ ਦੌਰਾਨ ਗੈਂਗਸਟਰ ਰਿੰਦਾ ਅਤੇ ਉਸ ਦੇ ਹੋਰ ਸਾਥੀ ਦਿਲਪ੍ਰੀਤ ਨੂੰ ਹਿਰਾਸਤ ਵਿਚੋਂ ਛੁਡਾ ਕੇ ਲੈ ਗਏ ਸੀ। ਤਦ ਦਿਲਪ੍ਰੀਤ ਨੂੰ ਹਰਪ੍ਰੀਤ ਕੌਰ ਨੇ ਹੀ ਅਪਣੇ ਘਰ ਪਨਾਹ ਦਿੱਤੀ ਸੀ। ਦੂਜੇ ਪਾਸੇ ਪੁਲਿਸ ਪੁਛਗਿੱਛ ਵਿਚ ਰੁਪਿੰਦਰ ਨੇ ਦੱਸਿਆ ਕਿ ਗੈਂਗਸਟਰ ਦਿਲਪ੍ਰੀਤ ਪਹਿਲਾਂ ਅਫੀਮ ਖਾਂਦਾ ਸੀ। ਜਨਵਰੀ ਤੋਂ ਹੈਰੋਇਨ ਦਾ ਸੇਵਨ ਕਰਨ ਲੱਗਾ ਸੀ। ਇਸ ਤੋਂ ਬਾਅਦ ਇਸ ਦਾ ਕਾਰੋਬਾਰ ਵੀ ਸ਼ੁਰੂ ਕਰ ਦਿੱਤਾ। ਜਦ ਕਿ ਦੋ ਦਿਨ ਬਿਜ਼ਨੈਸ ਕਰਨ ਉਹ ਚਲਾ ਜਾਂਦਾ ਸੀ। ਉਹ ਅਫੀਮ ਤੇ ਹੈਰੋਇਨ ਦੇ ਕਾਰੋਬਾਰ ਕਰਦਾ ਸੀ। 
ਜਾਂਚ ਵਿਚ ਪਤਾ ਚਲਿਆ ਕਿ ਗੈਂਗਸਟਰ ਦਿਲਪ੍ਰੀਤ ਸਿੰਘ ਅਪਣੇ ਇਕ ਦੋਸਤ ਦੇ ਜ਼ਰੀਏ ਸਾਲ 2014 ਵਿਚ ਪਹਿਲੀ ਵਾਰ ਗਰਲਫਰੈਂਡ ਹਰਪ੍ਰੀਤ ਕੌਰ ਦੇ ਸੰਪਰਕ ਵਿਚ ਆਇਆ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਨਜ਼ਦੀਕੀਆਂ ਵਧੀਆਂ ਅਤੇ ਦਿਲਪ੍ਰੀਤ ਨੇ ਹਰਪ੍ਰੀਤ ਕੌਰ ਦੇ ਘਰ ਆਉਣਾ  ਜਾਣਾ ਅਤੇ ਰਹਿਣਾ ਤੱਕ ਸ਼ੁਰੂ ਕਰ ਦਿੱਤਾ। ਉਨ੍ਹਾਂ ਦੇ ਵਿਚ ਨਜ਼ਦੀਕੀ ਸਬੰਧ ਬਣੇ ਅਤੇ ਇਸ ਤੋਂ ਬਾਅਦ ਦਿਲਪ੍ਰੀਤ ਨੇ ਹਰਪ੍ਰੀਤ ਕੌਰ ਦੀ ਛੋਟੀ ਭੈਣ ਰੁਪਿੰਦਰ ਕੌਰ ਨਾਲ ਨਜ਼ਦੀਕੀਆਂ ਵਧਾਈਆਂ। ਬੀਤੇ ਸਾਲ ਰੁਪਿੰਦਰ ਕੌਰ ਚੰਡੀਗੜ੍ਹ ਵਿਚ ਸ਼ਿਫਟ ਹੋ ਗਈ। ਉਸ ਤੋਂ ਬਾਅਦ ਗੈਂਗਸਟਰ ਦਿਲਪ੍ਰੀਤ ਵੀ ਉਸ ਦੇ ਸੈਕਟਰ 38 ਸਥਿਤ ਮਕਾਨ ਵਿਚ ਉਸ ਦਾ ਪਤੀ ਬਣ ਕੇ ਰਹਿਣ ਲੱਗਾ। 

ਹੋਰ ਖਬਰਾਂ »