ਚੰਡੀਗੜ੍ਹ,  11 ਜੁਲਾਈ, (ਹ.ਬ.) : ਪੀਜੀਆਈ ਵਿਚ ਭਰਤੀ ਗੈਂਗਸਟਰ ਦਿਲਪੀ੍ਰਤ ਸਿੰਘ ਉਰਫ ਬਾਬਾ ਨੂੰ ਮੰਗਲਵਾਰ ਨੂੰ ਉਸ ਦੀ ਭੈਣ ਮਿਲਣ ਪੁੱਜੀ। ਇਸ ਦੌਰਾਨ ਉਨ੍ਹਾਂ ਨੇ ਉਸ ਨੂੰ ਕੁਝ ਹੀ ਮਿੰਟ ਮਿਲਣ ਲਈ ਦਿੱਤਾ। ਪਹਿਲਾਂ ਤਾਂ ਉਨ੍ਹਾਂ ਮਿਲਣ ਤੋਂ ਮਨ੍ਹਾ ਕਰ ਦਿੱਤਾ ਗਿਆ ਸੀ ਪ੍ਰੰਤੂ ਬਾਅਦ ਵਿਚ ਵੱਡੇ ਅਧਿਕਾਰੀਆਂ ਦੀ ਹਰੀ ਝੰਡੀ ਮਿਲਣ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਦਿਲਪ੍ਰੀਤ ਨੂੰ ਮਿਲਣ ਦਿੱਤਾ। ਕੁਝ ਦੇਰ ਮੁਲਾਕਾਤ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਵਾਪਸ ਭੇਜ ਦਿੱਤਾ। ਸਰਜਰੀ ਤੋਂ ਬਾਅਦ ਦਿਲਪੀ੍ਰਤ ਨੂੰ ਅਡਵਾਂਸ ਟਰਾਮਾ ਸੈਂਟਰ ਦੀ ਚੌਥੀ ਮੰਜ਼ਿਲ 'ਤੇ ਸਥਿਤ ਪ੍ਰਾਈਵੇਟ ਰੂਮ ਵਿਚ ਰੱਖਿਆ ਗਿਆ ਹੈ। ਸ਼ਾਤਿਰ ਅਪਰਾਧੀ ਹੋਣ ਕਾਰਨ ਉਸ ਦੇ ਰੂਮ ਦੇ ਬਾਹਰ ਪੁਲਿਸ ਦੀ ਕੜੀ ਸੁਰੱਖਿਆ ਹੈ। ਪੀਜੀਆਈ ਦੇ ਸੂਤਰਾਂ ਨੇ ਦੱਸਿਆ ਕਿ ਦਿਲਪ੍ਰੀਤ ਨੂੰ ਅਜੇ ਪੀਜੀਆਈ ਤੋਂ ਛੁੱਟੀ ਨਹੀਂ ਮਿਲੇਗੀ। ਗੋਲੀ ਲੱਗਣ ਕਾਰਨ ਉਸ ਦਾ ਜ਼ਖਮ ਜ਼ਿਆਦਾ ਡੂੰਘਾ ਹੈ। ਇਸ ਲਈ ਠੀਕ ਹੋਣ ਵਿਚ ਅਜੇ ਕੁਝ ਸਮਾਂ ਲੱਗੇਗਾ। Îਇਕ ਸਰਜਰੀ ਹੋ ਚੁੱਕੀ ਹੈ । ਕੁਝ ਦਿਨਾਂ ਬਾਅਦ ਦੂਜੀ ਸਰਜਰੀ ਕਰਨੀ ਪਵੇਗੀ।
 

ਹੋਰ ਖਬਰਾਂ »

ਚੰਡੀਗੜ