ਲੰਡਨ,  12 ਜੁਲਾਈ, (ਹ.ਬ.) : ਲੰਡਨ ਸਥਿਤ ਅਮਰੀਕੀ ਦੂਤਘਰ ਨੇ ਰਾਸ਼ਟਰਪਤੀ ਟਰੰਪ ਦੀ ਬ੍ਰਿਟੇਨ ਯਾਤਰਾ ਦੇ ਦੌਰਾਨ ਅਪਣੇ ਨਾਗਰਿਕਾਂ ਨੂੰ ਇੱਥੇ ਅਪਣੀ ਸਰਗਰਮੀਆਂ ਸੀਮਤ ਰੱਖਣ ਲਈ ਕਿਹਾ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਬ੍ਰਿਟੇਨ ਦੌਰੇ 'ਤੇ ਆ ਰਹੇ ਹਨ। ਉਨ੍ਹਾਂ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਉਨ੍ਹਾਂ ਦੇ ਖ਼ਿਲਾਫ਼ ਕਈ ਪ੍ਰਦਰਸ਼ਨ ਹੋਣਗੇ। ਬ੍ਰਿਟੇਨ ਵਿਚ ਅਮਰੀਕੀ ਰਾਸ਼ਟਰਪਤੀ ਦੀ ਨੀਤੀਆਂ ਦੀ ਆਲੋਚਨਾ ਕੀਤੀ ਗਈ ਹੈ। ਜਿਨ੍ਹਾਂ ਵਿਚ ਕਈ ਮੁਸਲਿਮ ਬਹੁਗਿਣਤੀ ਦੇਸ਼ਾਂ ਦੇਸ਼ਾਂ 'ਤੇ ਯਾਤਰਾ ਪਾਬੰਦੀ, ਅਮਰੀਕੀ-ਮੈਕਸਿਕੋ ਸਰਹੱਦ 'ਤੇ ਪਰਵਾਸੀ ਬੱਚਿਆਂ ਨੂੰ ਹਿਰਾਸਤ ਵਿਚ ਰੱਖਣਾ, ਇਸਪਾਤ ਅਤੇ ਐਲਿਊਮੀਨੀਅਮ ਦਰਾਮਦ 'ਤੇ ਯੂਰਪੀ ਸੰਘ 'ਤੇ ਟੈਕਸ ਲਗਾਉਣਾ ਸ਼ਾਮਲ ਹੈ। ਇਸ ਤਰ੍ਹਾਂ ਦੀ ਸੰਭਾਵਨਾ ਹੈ ਕਿ ਕੱਲ ਤੋਂ ਸ਼ੁਰੂ ਹੋ ਰਹੀ ਟੰਪ ਦੀ ਤਿੰਨ ਦਿਨਾਂ ਯਾਤਰਾ ਦੌਰਾਨ ਹਿੰਸਕ ਪ੍ਰਦਰਸ਼ਨ ਹੋ ਸਕਦੇ ਹਨ।ਅਮਰੀਕੀ ਦੂਤਘਰ ਦੀ ਵੈਬਸਾਈਟ 'ਤੇ ਜਾਰੀ ਬਿਆਨ ਵਿਚ ਅਮਰੀਕੀ ਨਾਗਰਿਕਾਂ ਨੂੰ ਕਿਹਾ ਗਿਆ ਹੈ ਕਿ ਅਪਣੇ ਆਸ ਪਾਸ ਦੀ ਸਰਗਰਮੀਆਂ ਨੂੰ ਲੈ ਕੇ ਚੌਕਸ ਰਹਿਣ ਅਤੇ ਕਿਸੇ ਵੱਡੀ ਸਭਾ ਦੇ ਆਸ  ਪਾਸ ਕੁਝ ਅਜੀਬ ਜਿਹਾ ਦਿਖੇ ਤਾਂ ਸੁਚੇਤ ਹੋ ਜਾਣ ਕਿਉਂਕਿ ਇਹ ਹਿੰਸਕ ਹੋ ਸਕਦਾ ਹੈ।  ਇਸ ਨੇ ਇਹ ਵੀ ਕਿਹਾ ਹੈ ਕਿ 12 ਤੋਂ 14 ਜੁਲਾਈ ਦੇ ਵਿਚ ਉਨ੍ਹਾਂ ਥਾਵਾਂ ਦੇ ਆਸ ਪਾਸ ਕਈ ਪ੍ਰਦਰਸ਼ਨ ਹੋਣੇ ਹਨ ਜਿੱਥੇ ਰਾਸ਼ਟਰਪਤੀ ਟਰੰਪ ਨੂੰ ਜਾਣਾ ਹੈ। 

ਹੋਰ ਖਬਰਾਂ »