ਨਵੀਂ ਦਿੱਲੀ,  12 ਜੁਲਾਈ, (ਹ.ਬ.) : ਸੁਰੱਖਿਆ ਏਜੰਸੀਆਂ ਨੇ ਦਿੱਲੀ ਵਿਚ ਅੱਤਵਾਦੀ ਹਮਲਾ ਕਰਨ ਦੀ ਇਸਲਾਮਿਕ ਸਟੇਟ ਦੀ ਯੋਜਨਾ ਨੂੰ ਅਸਫ਼ਲ ਕਰ ਦਿੱਤਾ ਹੈ । ਅਧਿਕਾਰੀਆਂ ਨੇ ਦੱਸਿਆ ਕਿ ਇਸ ਖਤਰਨਾਕ ਅੱਤਵਾਦੀ ਸਮੂਹ ਦੇ ਇਕ ਮਾਡਿਊਲ ਵਿਚ ਪੈਠ ਬਣਾ ਕੇ ਇਸ ਯੋਜਨਾ ਨੂੰ ਅਸਫ਼ਲ ਕੀਤਾ ਗਿਆ।  ਆਈਐਸ ਦੀ ਇਸ ਅੱਤਵਾਦੀ ਯੋਜਨਾ ਨੂੰ ਇਕ ਅਫ਼ਗਾਨ ਆਤਮਘਾਤੀ ਹਮਲਾਵਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਅਸਫ਼ਲ ਕੀਤਾ ਗਿਆ। ਇਸ ਅੱਤਵਾਦੀ 'ਤੇ ਸੁਰੱਖਿਆ ਏਜੰਸੀਆਂ 2017 ਦੇ ਅੰਤ ਤੋਂ ਹੀ ਨਜ਼ਰ ਰੱਖੇ ਹੋਏ ਸਨ।
ਇਕ ਅਧਿਕਾਰੀ ਨੇ ਦੱਸਿਆ ਕਿ ਇਸ ਖੁਫ਼ੀਆ ਅਭਿਆਨ ਵਿਚ ਆਈਐਸ ਦੇ ਗੁਰਗਿਆਂ ਦੇ ਵਿਚ ਇਕ ਵਿਅਕਤੀ ਨੂੰ ਪਰਵੇਸ਼ ਦਿਵਾਇਆ ਗਿਆ ਅਤੇ ਰਾਜਧਾਨੀ ਦੇ ਲਾਜਪਤ ਨਗਰ ਵਿਚ ਉਸ ਦੇ ਰਹਿਣ ਲਈ ਵਿਵਸਥਾ ਕੀਤੀ ਗਈ। ਇਸ ਅਫ਼ਗਾਨ  ਆਈਐਸ ਗੁਰਗੇ ਨੇ ਬਾਹਰੀ ਦਿੱਲੀ ਦੇ ਇਕ ਇੰਜੀਨੀਅਰ ਕਾਲਜ ਵਿਚ ਅਪਣੀ ਰਜਿਸਟਰੇਸ਼ਨ ਕਰਵਾਈ, ਉਹ ਹੁਣ ਅਫ਼ਗਾਨਿਸਤਾਨ ਵਿਚ ਅਮਰੀਕੀ ਸੈਨਾ ਦੀ ਹਿਰਾਸਤ ਵਿਚ ਹੈ।  ਅਧਿਕਾਰੀ ਨੇ ਦੱਸਿਆ ਕਿ ਇਸ ਵਿਅਕਤੀ ਨੇ ਅਫ਼ਗਾਨਿਸਤਾਨ  ਵਿਚ ਤਾਲਿਬਾਨ ਦੇ ਖ਼ਿਲਾਫ਼ ਲੜਾਈ ਵਿਚ ਅਮਰੀਕੀ ਸੈਨਾ ਦੀ ਮਦਦ ਕੀਤੀ।
ਦਿੱਲੀ ਵਿਚ ਹਮਲਾ ਕਰਨ ਦੀ ਯੋਜਨਾ ਅਫ਼ਗਾਨਿਸਤਾਨ, ਦੁਬਈ ਅਤੇ ਭਾਰਤ ਵਿਚ ਇਕ ਸਾਲ ਦੀ ਨਿਗਰਾਨੀ ਤੋਂ ਬਾਅਦ ਪਤਾ ਚਲ ਸਕੀ। ਇਹ ਦੇਖਿਆ ਗਿਆ ਕਿ ਆਈਐਸ ਦੇ ਗੁਰਗਿਆਂ ਨੂੰ ਪਾਕਿਸਤਾਨ ਵਿਚ ਬੰਬ ਹਮਲੇ ਦੀ ਟਰੇਨਿੰਗ ਦੇਣ ਤੋਂ ਬਾਅਦ ਵਿਸ਼ਵ ਦੇ ਵਿਭਿੰਨ ਹਿੱਸਿਆਂ ਵਿਚ ਭੇਜਿਆ ਗਿਆ।  ਅਧਿਕਾਰੀ ਨੇ ਕਿਹਾ ਕਿ ਭਾਰਤੀ ਗੁਰਗਾ ਉਹ ਵਿਅਕਤੀ ਸੀ ਜਿਸ ਨੇ ਅਫ਼ਗਾਨ ਦੇ ਲਈ ਲਾਜਪਤ ਨਗਰ ਵਿਚ ਇਕ ਸੁਰੱਖਿਅਤ ਟਿਕਾਣਾ ਲੱਭਿਆ। ਅਫ਼ਗਾਨ ਨਾਗਰਿਕ ਨੇ ਦਿੱਲੀ ਹਵਾਈ ਅੱਡੇ, ਅੰਸਲ ਪਲਾਜ਼ਾ ਮੌਲ, ਵਸੰਤ ਕੁੰਜ ਮੌਲ ਦੇ ਨਾਲ ਨਾਲ ਸਾਊਥ ਐਕਸਟੈਂਸ਼ਨ ਬਾਜ਼ਾਰ ਜਿਹੇ ਸੰਭਾਵਤ ਟੀਚਿਆਂ ਦੀ ਟੋਹ ਲਈ ਸੀ।
 

ਹੋਰ ਖਬਰਾਂ »

ਅੰਤਰਰਾਸ਼ਟਰੀ