ਨਵੀਂ ਦਿੱਲੀ,  12 ਜੁਲਾਈ, (ਹ.ਬ.) : ਵਿਵਾਦਤ ਕੱਟੜਵਾਦੀ ਪ੍ਰਚਾਰਕ ਜ਼ਾਕਿਰ ਨਾਈਕ ਦੇ ਭਾਰਤ ਆਉਣ ਦੀ ਖ਼ਬਰਾਂ ਨੂੰ ਮਲੇਸ਼ੀਆਈ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਦੇ ਸਿਰੇ ਤੋਂ ਖਾਰਜ ਕਰਨ ਦੇ ਬਾਅਦ ਜ਼ਾਕਿਰ ਨੇ ਮੁੜ ਮਲੇਸ਼ੀਆ  ਦੀ ਸਰਕਾਰ ਦਾ ਸ਼ੁਕਰਾਨਾ ਅਦਾ ਕੀਤਾ ਹੈ। ਨਾਲ ਹੀ ਉਸ ਨੇ ਭਾਰਤ ਵਿਚ ਵੀ ਨਿਆ ਅਤੇ ਸ਼ਾਂਤੀ ਪਰਤਣ ਦੀ ਕਾਮਨਾ ਕੀਤੀ ਹੈ। ਜ਼ਾਕਿਰ ਨਾਈਕ ਨੇ ਬੁਧਵਾਰ ਨੂੰ ਅਪਣੇ Îਇਕ ਬਿਆਨ ਵਿਚ ਕਿਹਾ ਕਿ ਮੈਂ ਮਲੇਸ਼ੀਆ ਦੀ ਸਰਕਾਰ ਅਤੇ ਪ੍ਰਧਾਨ ਮੰਤਰੀ ਦਾ  ਮੈਨੂੰ ਇੱਥੇ ਰਹਿਣ ਦੇ ਦੀ ਆਗਿਆ ਦੇਣ ਦਾ ਸ਼ੁਕਰੀਆ ਅਦਾ ਕਰਦਾ ਹਾਂ। ਇਸ ਫ਼ੈਸਲੇ ਨਾਲ ਮਲੇਸ਼ੀਆ ਦੇ ਨਿਆ ਅਤੇ ਸੰਪਰਦਾਇਕ ਸੌਹਾਰਦ 'ਤੇ ਮੁੜ ਤੋਂ ਭਰੋਸਾ ਕਾਇਮ ਹੋਇਆ ਹੈ। ਇਸ ਦੇ ਨਾਲ ਹੀ ਮੈਂ ਦੁਆ ਕਰਦਾ ਹਾਂ ਕਿ ਭਾਰਤ ਵਿਚ ਵੀ ਨਿਆ ਅਤੇ ਸ਼ਾਂਤੀ ਪਰਤ ਆਵੇ।
ਜ਼ਿਕਰਯੋਗ Âੈ ਕਿ ਮਲੇਸ਼ੀਆਈ ਪ੍ਰਧਾਨ ਮੰਤਰੀ ਮਹਾਤਿਰ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਜ਼ਾਕਿਰ ਨਾਈਕ ਨੂੰ ਸੌਂਪਣ ਦੀ ਭਾਰਤ ਦੀ ਮੰਗ ਅਸਾਨੀ ਨਾਲ ਪੂਰੀ ਨਹੀਂ ਹੋਵੇਗੀ। ਮਲੇਸ਼ੀਆ ਦੇ ਪ੍ਰਧਾਨ ਮੰਤਰੀ ਨੇ ਇਹ ਬਿਆਨ ਜ਼ਾਕਿਰ ਨਾਲ ਮੁਲਾਕਾਤ ਦੇ ਤਿੰਨ ਦਿਨ ਬਾਅਦ ਦਿੱਤਾ ਸੀ। ਦੱਸ ਦੇਈਏ ਕਿ ਜ਼ਾਕਿਰ ਭਾਰਤ ਵਿਚ ਕਥਿਤ ਤੌਰ 'ਤੇ ਅੱਤਵਾਦੀ ਸਰਗਰਮੀਆਂ ਵਿਚ ਸ਼ਾਮਲ ਹੋਣ ਦੇ ਨਾਲ ਹੀ ਮਨੀ ਲਾਂਡਰਿੰਗ ਮਾਮਲਿਆ ਵਿਚ ਮੁਲਜ਼ਮ ਹੈ। ਉਹ 2016 ਵਿਚ ਭਾਰਤ ਛੱਡ ਚੁੱਕਾ ਹੈ। ਨਿਊ ਸਟਰੇਟ ਟਾਈਮਸ ਦੀ ਰਿਪੋਰਟ ਦੇ ਅਨੁਸਾਰ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਿਸੇ ਵੀ ਤਰ੍ਹਾਂ ਦੀ ਮੰਗ ਨੂੰ ਪੂਰਾ ਕਰਨ ਤੋਂ ਪਹਿਲਾਂ ਸਾਰੇ ਪਹਿਲੂਆਂ ਦੀ ਜਾਂਚ ਕਰਦੀ ਹੈ। ਅਜਿਹਾ ਨਹੀਂ ਹੋਣ 'ਤੇ ਕੋਈ ਵੀ ਸ਼ਿਕਾਰ ਹੋ ਸਕਦਾ ਹੈ। ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਮਹਾਤਿਰ ਨੇ ਕਿਹਾ ਸੀ ਕਿ ਭਾਰਤੀ ਅਧਿਕਾਰੀਆਂ ਨੂੰ ਨਹੀਂ ਸੌਂਪਿਆ ਜਾਵੇਗਾ। ਨਾਈਕ ਨੂੰ ਮਲੇਸ਼ੀਆ ਵਿਚ ਸਥਾਈ ਤੌਰ 'ਤੇ ਰਹਿਣ ਦੀ ਆਗਿਆ ਮਿਲ ਚੁੱਕੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਜ਼ਾਕਿਰ ਜਦ ਤੱਕ ਇੱਕੇ ਕੋਈ ਗੜਬੜੀ ਨਹੀਂ ਕਰਦਾ ਹੈ ਤਦ ਤੱਕ ਮਲੇਸ਼ੀਆ ਵਿਚ ਰਹਿ ਸਕਦਾ ਹੈ।

ਹੋਰ ਖਬਰਾਂ »