ਚੰਡੀਗੜ੍ਹ,  13 ਜੁਲਾਈ, (ਹ.ਬ.) : ਗੈਂਗਸਟਰ ਦਿਲਪ੍ਰੀਤ ਨੂੰ ਚੰਡੀਗੜ੍ਹ ਪੁਲਿਸ ਨੇ ਪੀਜੀਆਈ ਤੋਂ ਗ੍ਰਿਫ਼ਤਾਰ ਕਰਕੇ ਅਦਾਲਤ 'ਚ ਪੇਸ਼ ਕੀਤਾ। ਦਿਲਪ੍ਰੀਤ ਨੂੰ ਅਦਾਲਤ ਨੇ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ। ਗੈਂਗਸਟਰ ਦਿਲਪ੍ਰੀਤ ਨੂੰ ਸੈਕਟਰ-43 ਵਿੱਚੋਂ ਚੰਡੀਗੜ੍ਹ ਤੇ ਪੰਜਾਬ ਪੁਲਿਸ ਨੇ ਕੀਤਾ ਸੀ ਕਾਬੂ। ਸੈਕਟਰ-43 'ਚ ਮੁਠਭੇੜ ਦੌਰਾਨ ਦਿਲਪ੍ਰੀਤ ਦੇ ਗੋਲੀ ਲੱਗਣ ਕਾਰਨ ਪੀਜੀਆਈ ਵਿੱਚ ਚੱਲ ਰਿਹਾ ਸੀ ਇਲਾਜ। ਜਿੱਥੋ ਅੱਜ ਚੰਡੀਗੜ੍ਹ ਪੁਲਿਸ ਨੇ ਦਿਲਪ੍ਰੀਤ ਨੂੰ ਹਿਰਾਸਤ ਵਿੱਚ ਲੈ ਲਿਆ।

ਹੋਰ ਖਬਰਾਂ »