ਕੈਲਗਰੀ, 15 ਜੁਲਾਈ (ਹਮਦਰਦ ਨਿਊਜ਼ ਸਰਵਿਸ) :  ਅਲਬਰਟਾ ਦੀ ਯੂਨਾਈਟਡ ਕੰਜ਼ਰਵੇਟਿਵ ਪਾਰਟੀ (ਯੂਸੀਪੀ) ਦੇ ਨੇਤਾ ਜੈਸਨ ਕੈਨੀ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਨੇ ਕੈਲਗਰੀ-ਗਰੀਨਵੇਅ ਦੇ ਐਮਐਲਏ ਪ੍ਰਬ ਗਿੱਲ ਦਾ ਯੂਨਾਈਟਡ ਕੰਜ਼ਰਵੇਟਿਵ ਕੌਕਸ ਤੋਂ ਅਸਤੀਫਾ ਮਨਜੂਰ ਕਰ ਲਿਆ ਹੈ। ਇਹ ਕਦਮ ਐਮਐਲਏ ਪ੍ਰਬ ਗਿੱਲ ਉੱਤੇ ਬੈਲਟ-ਸਟੱਫਿੰਗ ਦੇ ਲੱਗੇ ਦੋਸ਼ਾਂ ਤੋਂ ਬਾਅਦ ਜਾਂਚ ਮੁਕੰਮਲ ਹੋਣ ਮਗਰੋਂ ਲਿਆ ਗਿਆ ਹੈ।

ਇਸ ਤੋਂ ਇਲਾਵਾ ਜੈਸਨ ਕੈਨੀ ਨੇ ਕਿਹਾ ਕਿ ਮੈਂ ਸਾਬਕਾ ਜੱਜ ਟੈਡ ਕੌਰਥਰਜ਼ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ 30 ਜੂਨ ਨੂੰ ਕੈਲਗਰੀ-ਨੌਰਥਈਸਟ ਯੂਸੀਪੀ ਕਾਂਸਟੀਟਿਉਂਸੀ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਪੜਤਾਲ ਦਾ ਕੰਮ ਬਾਖੂਬੀ ਨਿਭਾਇਆ। ਕੈਨੀ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਹੁਣ ਉਨ੍ਹਾਂ ਦੀ ਟਾਸਕ ਐਨਡੀਪੀ ਨੂੰ ਹਰਾਉਣ ਅਤੇ ਅਲਬਰਟਾ ਸੂਬੇ ਨੂੰ ਮੁੜ ਤਰੱਕੀ ਦੀਆਂ ਲੀਹਾਂ ਉੱਤੇ ਲਿਆਉਣ ਵੱਲ ਕਦਮ ਅੱਗੇ ਵਧਾ ਸਕਦੀ ਹੈ।

ਹੋਰ ਖਬਰਾਂ »