ਵਾਸ਼ਿੰਗਟਨ, 15 ਜੁਲਾਈ (ਹਮਦਰਦ ਨਿਊਜ਼ ਸਰਵਿਸ) :  ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 2016 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਕਥਿਤ ਰੂਸੀ ਦਖ਼ਲ ਨੂੰ ਨਹੀਂ ਰੋਕਣ ਲਈ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਜਿੰਮੇਦਾਰ ਠਹਿਰਾਇਆ ਹੈ। ਟਰੰਪ ਨੇ ਕਿਹਾ ਕਿ 2016 ਵਿੱਚ ਹਿਲੇਰੀ ਕਲਿੰਟਨ ਦੀ ਚੋਣ ਮੁਹਿੰਮ ਅਤੇ ਡੈਮੋਕਰੇਟਿਕ ਨੈਸ਼ਨਲ ਸਮਿਤੀ (ਡੀਐਨਸੀ) ਦੇ ਕੰਪਿਊਟਰ ਨੈਟਵਰਕ ਦੀ ਰੂਸੀ ਹੈਕਿੰਗ ਨੂੰ ਰੋਕਣ ਲਈ ਓਬਾਮਾ ਨੇ ਢੁਕਵੇਂ ਕਦਮ ਨਹੀਂ ਚੁੱਕੇ ਸਨ।

ਜਾਣਕਾਰੀ ਮੁਤਾਬਕ ਬੀਤੇ ਦਿਨ ਗਰੈਂਡ ਜੂਰੀ ਨੇ ਹਿਲੇਰੀ ਅਤੇ ਡੀਐਨਸੀ ਦੇ ਸਬੰਧ ਵਿੱਚ ਸੰਵੇਦਨਸ਼ੀਲ ਜਾਣਕਾਰੀ ਹਾਸਲ ਕਰਨ ਦੇ ਸਬੰਧ ਵਿੱਚ ਕੰਪਿਊਟਰ ਨੈਟਵਰਕਸ ਹੈਕ ਕਰਨ ਦੇ ਯਤਨਾਂ ਲਈ ਮਾਸਕੋ ਦੇ 12 ਖੁਫੀਆ ਅਧਿਕਾਰੀਆਂ ਉੱਤੇ ਦੋਸ਼ ਦਰਜ ਕੀਤੇ ਹਨ। ਟਰੰਪ ਨੇ ਟਵੀਟ ਕਰਦਿਆਂ ਕਿਹਾ ਕਿ ਤੁਸੀਂ ਰੂਸ ਦੇ ਜਿਨ੍ਹਾਂ 12 ਖੁਫੀਆ ਅਧਿਕਾਰੀਆਂ ਵਿਰੁੱਧ ਦੋਸ਼ ਪੱਤਰ ਦਾਖ਼ਲ ਹੋਣ ਦੀ ਖ਼ਬਰ ਸੁਣੀ ਹੈ, ਉਹ ਘਟਨਾ ਓਬਾਮਾ ਦੇ ਪ੍ਰਸ਼ਾਸਨ ਵਿੱਚ ਹੋਈ ਸੀ, ਨਾ ਕਿ ਟਰੰਪ ਪ੍ਰਸ਼ਾਸਨ ਵਿੱਚ। ਇਹ ਪਹਿਲੀ ਵਾਰ ਹੋਇਆ ਹੈ ਜਦੋਂ ਟਰੰਪ ਨੇ ਵਿਸ਼ੇਸ਼ ਵਕੀਲ ਰਾਬਰਟ ਮੁਲਰ ਵੱਲੋਂ ਲਾਏ ਗਏ ਦੋਸ਼ਾਂ ਉੱਤੇ ਟਿੱਪਣੀ ਕੀਤੀ ਹੈ।

ਹੋਰ ਖਬਰਾਂ »

ਅੰਤਰਰਾਸ਼ਟਰੀ