ਬਠਿੰਡਾ,  17 ਜੁਲਾਈ, (ਹ.ਬ.) : ਸੀਨੀਅਰ ਅਕਾਲੀ ਨੇਤਾ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਦੇ ਖ਼ਿਲਾਫ਼ ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ ਵਿਚ 30 ਜੂਨ ਨੂੰ ਦਰਜ ਕੇਸ ਤੋਂ ਬਾਅਦ ਹੁਣ ਵਿਜੀਲੈਂਸ ਬਿਊਰੋ ਨੇ ਲੁਕਆਊਟ ਸਰਕਲ ਜਾਰੀ ਕਰ ਦਿੱਤਾ ਹੈ। ਗ੍ਰਿਫ਼ਤਾਰੀ ਦੇ ਲਈ ਪਿਛਲੇ 15 ਦਿਨਾਂ ਵਿਚ ਦੋ ਵਾਰ ਛਾਪਾਮਾਰੀ ਕੀਤੀ ਜਾ ਚੁੱਕੀ ਹੈ। ਫਿਲਹਾਲ ਉਨ੍ਹਾਂ ਦਾ ਪਾਸਪੋਰਟ ਜ਼ਬਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ  ਦਿੱਤੀ ਹੈ। ਵਿਜੀਲੈਂਸ ਐਸਪੀ ਬਠਿੰਡਾ ਭੁਪਿੰਦਰ ਸਿੰਘ ਦੇ ਅਨੁਸਾਰ, ਜਥੇਦਾਰ ਕੋਲਿਆਂਵਾਲੀ ਦੇ ਪਛਾਣ ਅਤੇ ਪਾਸਪੋਰਟ ਦਾ ਨੰਬਰ ਜਾਰੀ ਕਰਦੇ ਹੋਏ ਦੇਸ਼ ਦੇ ਸਾਰੇ ਏਅਰਪੋਰਟ ਨੂੰ ਐਨਓਸੀ ਜਾਰੀ ਕਰ ਦਿੱਤਾ ਹੈ।  ਸ਼ੱਕ ਹੈ ਕਿ ਕਿਤੇ ਵਿਦੇਸ਼ ਹੀ ਨਾ ਭੱਜ ਜਾਵੇ। ਵਿਜੀਲੈਂਸ ਨੇ 30 ਜੂਨ ਨੂੰ ਮੋਹਾਲੀ ਵਿਚ ਜਥੇਦਾਰ ਕੋਲਿਆਂਵਾਲੀ ਦੇ ਖ਼ਿਲਾਫ਼ ਜਿਵੇਂ ਹੀ ਮਾਮਲਾ ਦਰਜ ਕੀਤਾ, ਉਸ ਦੇ ਬਾਅਦ ਅਗਲੇ ਹੀ ਦਿਨ ਉਸ ਨੇ ਉਨ੍ਹਾਂ ਦੇ ਘਰ ਦੀ ਤਲਾਸ਼ੀ ਲਏ ਜਾਣ ਦੀ ਅਫ਼ਵਾਹ ਦੇ ਚਲਦੇ ਅਕਾਲੀ ਦਲ ਹਾਈ ਕਮਾਨ ਦੇ ਨਿਰਦੇਸ਼ 'ਤੇ ਮੁਕਤਸਰ ਜ਼ਿਲ੍ਹੇ ਦੇ ਸੀਨੀਅਰ ਅਕਾਲੀ ਨੇਤਾ ਅਤੇ ਵਰਕਰ ਵਿਜੀਲੈਂਸ ਦਾ ਵਿਰੋਧ ਕਰਨ ਜਥੇਦਾਰ ਕੋਲਿਆਂਵਾਲੀ ਦੇ ਘਰ ਪਹੁੰਚ ਗਏ ਸੀ। ਇਨ੍ਹਾਂ ਨੇ ਉਥੇ ਪੱਕਾ ਡੇਰਾ ਲਗਾ ਲਿਆ ਸੀ ਜਿਸ ਦੇ ਕਾਰਨ ਵਿਜੀਲੈਂਸ ਨੂੰ ਅਪਣੀ ਕਾਰਵਾਈ ਮੁਲਤਵੀ ਕਰਨੀ ਪਈ ਸੀ। ਉਸ ਨੇ ਪ੍ਰਧਾਨ ਮੰਤਰੀ  ਨਰਿੰਦਰ ਮੋਦੀ ਦੀ ਮਲੋਟ ਵਿਚ ਕਿਸਾਨ ਰੈਲੀ ਦਾ ਫਾਇਦਾ ਲੈਂਦਿਆਂ ਚੁੱਪਚਾਪ  ਇਨਕਮ ਟੈਕਸ ਡਿਪਾਰਟਮੈਂਟ ਦੀ ਟੀਮ ਨੂੰ ਨਾਲ ਲੈ ਕੇ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਦੇ ਘਰ ਦੀ ਤਲਾਸ਼ੀ ਲਈ। ਇਹ ਦੂਜੀ ਗੱਲ ਹੈ ਕਿ ਕੁਝ ਜ਼ਰੂਰੀ ਕਾਗਜ਼ਾਤ ਹਟਾ ਦਿੱਤੇ ਗਏ ਸੀ ਅਤੇ ਪਰਿਵਾਰ ਗਾਇਬ ਸੀ। ਫੇਰ ਵੀ ਟੀਮ ਨੇ ਆਲੀਸ਼ਾਨ ਕੋਠੀ ਅਤੇ ਉਥੇ ਮੌਜੂਦ ਸਮਾਨ ਦੀ ਕੀਮਤ ਦਾ ਅੰਦਾਜ਼ਾ ਲਗਾਇਆ, ਜੋ ਕਰੀਬ 1 ਕਰੋੜ 42 ਲੱਖ ਰੁਪਏ ਬਣਦਾ ਹੈ।

ਹੋਰ ਖਬਰਾਂ »

ਪੰਜਾਬ