ਵਾਸ਼ਿੰਗਟਨ,  19 ਜੁਲਾਈ, (ਹ.ਬ.) : ਅਮਰੀਕਾ ਦੇ ਵਾਸ਼ਿੰਗਟਨ ਡੀਸੀ ਸਥਿਤ ਇਕ ਯੂਨੀਵਰਸਿਟੀ ਵਿਚ ਹਥਿਆਰਾਂ ਦੇ ਨਾਲ ਘੁਸਪੈਠੀਏ ਦੇ ਦਾਖ਼ਲ ਹੋਣ ਦੀ ਖ਼ਬਰ ਤੋਂ ਬਾਅਦ ਯੂਨੀਵਰਸਿਟੀ ਵਿਚ ਲਾਕਡਾਊਨ ਦੀ ਸਥਿਤੀ ਸੀ। ਹਾਲਾਂਕਿ ਕੁਝ ਘੰਟੇ ਬਾਅਦ ਇਸ ਲਾਕਡਾਊਨ ਨੂੰ ਖਤਮ ਵੀ ਕਰ ਦਿੱਤਾ ਗਿਆ ਸੀ। ਪੁਲਿਸ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਉਸ ਨੂੰ ਯੂਨੀਵਰਸਿਟੀ ਕੈਂਪਸ ਦੇ ਕਰੀਬ ਹਥਿਆਰਬੰਦ ਵਿਅਕਤੀ ਦੇ ਹੋਣ ਦੀ ਜਾਣਕਾਰੀ ਮਿਲੀ ਸੀ। ਇਸ ਤੋਂ ਬਾਅਦ ਯੂਨੀਵਰਸਿਟੀ ਵਲੋਂ ਇਕ ਟਵੀਟ ਵਿਚ ਵਿਦਿਆਰਥੀਆਂ ਅਤੇ ਸਟਾਫ ਨੂੰ ਸਲਾਹ ਦਿੱਤੀ ਗਈ ਸੀ ਕਿ ਉਹ ਦਰਵਾਜ਼ੇ ਬੰਦ ਕਰ ਲੈਣ ਅਤੇ ਖਿੜਕੀਆਂ ਤੋਂ ਦੂਰ ਰਹਿਣ। ਯੂਨੀਵਰਸਿਟੀ ਵਲੋਂ ਜੋ ਟਵੀਟ ਕੀਤਾ ਗਿਆ ਉਸ ਮੁਤਾਬਕ ਕੈਂਪਸ ਦੇ ਕਰੀਬ ਹਥਿਆਰਬੰਦ ਘੁਸਪੈਠੀਏ ਦੇ ਬਾਰੇ ਵਿਚ ਖ਼ਬਰਾਂ ਹਨ। ਦਰਵਾਜ਼ੇ ਬੰਦ ਕਰ ਲੈਣ ਅਤੇ ਖਿੜਕੀਆਂ ਤੋਂ ਦੂਰ ਰਹਿਣ।  ਜੇਕਰ ਬਾਹਰ ਹਨ ਤਾਂ ਤੁਰੰਤ ਕੈਂਪਸ ਛੱਡ ਦੇਣ। ਪੁਲਿਸ ਕਾਰਵਾਈ ਕਰ ਰਹੀ ਹੈ। ਯੂਨੀਵਰਸਿਟੀ ਅਧਿਕਾਰੀਆਂ ਵਲੋਂ ਕਿਹਾ ਗਿਆ ਹੈ ਕਿ ਪੁਲਿਸ ਵਲੋਂ ਜਾਂਚ ਕੀਤੀ ਗਈ ਉਹ ਮੇਨ ਕੈਂਪਸ ਅਤੇ ਈਸਟ ਕੈਂਪਸ 'ਤੇ ਧਿਆਨ ਕੇਂਦਰਤ ਕਰਕੇ ਕੀਤੀ ਗਈ ਸੀ। ਪੁਲਿਸ ਨੂੰ ਨੇਬਰਾਸਕਾ ਅਤੇ ਨਿਊ ਮੈਕਸਿਕੋ ਵਲੋਂ ਕੀਤੀ ਗਈ ਜਾਂਚ ਵਿਚ ਕੁਝ ਵੀ ਨਹੀਂ ਮਿਲਿਆ ਹੈ। ਪੁਲਿਸ ਅਤੇ ਯੂਨੀਵਰਸਿਟੀ ਪੁਲਿਸ ਵਲੋਂ ਹਰ ਇਮਾਰਤ ਦੀ ਤਲਾਸ਼ੀ ਲਈ ਗਈ। ਕੈਂਪਸ ਵੱਲ ਜਾਣ ਵਾਲੀ ਸਾਰੀ ਸੜਕਾਂ ਨੂੰ ਬੰਦ ਕਰ ਦਿੱਤਾ ਅਤੇ ਬੈਰੀਕੇਡਸ ਲਗਾ ਦਿੱਤੇ ਗਏ ਸਨ।

ਹੋਰ ਖਬਰਾਂ »