ਮਨੀ ਲਾਂਡਰਿੰਗ ਰਾਹੀਂ ਜਰਦਾਰੀ ਦੀ ਕੰਪਨੀ ਨੂੰ 30 ਲੱਖ ਰੁਪਏ ਮਿਲਣ ਦਾ ਦੋਸ਼

ਇਸਲਾਮਾਬਦ, 22 ਜੁਲਾਈ (ਹਮਦਰਦ ਨਿਊਜ਼ ਸਰਵਿਸ) :  ਮਨੀ ਲਾਂਡਰਿੰਗ ਮਾਮਲੇ ਵਿੱਚ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਅਤੇ ਉਸ ਦੀ ਭੈਣ ਸਮੇਤ 20 ਲੋਕਾਂ ਨੂੰ ਭਗੌੜਾ ਐਲਾਨ ਦਿੱਤਾ ਗਿਆ ਹੈ। ਪਾਕਿਸਤਾਨ ਦੀ ਸੰਘੀ ਜਾਂਚ ਏਜੰਸੀ (ਐਪਆਈਏ) ਨੇ 35 ਅਰਬ ਦੇ ਇਸ ਮਾਮਲੇ ਵਿੱਚ ਇਹ ਕਾਰਵਾਈ ਕੀਤੀ ਹੈ।
ਸੂਤਰਾਂ ਮੁਤਾਬਕ ਐਫਆਈਏ ਨੇ ਪ੍ਰਸਿੱਧ ਬੈਂਕਰ ਅਤੇ ਆਸਿਫ ਅਲੀ ਜਰਦਾਰੀ ਦੇ ਸਹਿਯੋਗੀ ਹੁਸੈਨ ਲਵਾਈ ਅਤੇ ਹੋਰ ਸ਼ੱਕੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਪਾਕਿਸਤਾਨ ਪੀਪੁਲਸ ਪਾਰਟੀ (ਪੀਪੀਪੀ) ਦੀ ਸਹਿ ਪ੍ਰਧਾਨ ਅਤੇ ਜਰਦਾਰੀ ਦੀ ਭੈਣ ਫਰਿਆਲ ਤਲਪੁਰ ਅਤੇ 18 ਹੋਰ ਲੋਕਾਂ ਨੂੰ ਭਗੌੜਾ ਐਲਾਨ ਦਿੱਤਾ ਗਿਆ ਹੈ। ਇਨ੍ਹਾਂ ਭਗੌੜਿਆਂ ਵਿਰੁੱਧ ਚਾਲਾਨ ਕੱਟਿਆ ਗਿਆ ਹੈ। ਲਵਾਈ ਉੱਤ ਦੋਸ਼ ਹੈ ਕਿ ਉਸ ਨੇ ਸਮਿਟ ਬੈਂਕ, ਸਿੰਧ ਬੈਂਕ ਅਤੇ ਯੂਨਾਈਟੇਡ ਬੈਂਕ ਲਿਮਟਡ ਵਿੱਚ 29 ਫਰਜੀ ਖਾਤੇ ਖੁਲਵਾਉਣ ਵਿੱਚ ਮਦਦ ਕੀਤੀ। ਇਸ ਲਈ ਐਫਆਈਏ ਨੇ ਉਨ੍ਹਾਂ ਨੂੰ ਇਸ ਮਹੀਨੇ ਦੇ ਸ਼ੁਰੂ ਵਿੱਚ ਗ੍ਰਿਫ਼ਤਾਰ ਕਰ ਲਿਆ ਸੀ। ਪਿਛਲੇ ਹਫ਼ਤੇ ਲਵਾਈ ਅਤੇ ਸਮਿਟ ਬੈੰਕ ਦੇ ਸੀਨੀਅਰ ਉਪ ਪ੍ਰਧਾਨ ਤਾਹਾ ਰਜਾ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ ਰਿਮਾਂਡ ਉੱਤੇ ਜੇਲ੍ਹ ਭੇਜ ਦਿੱਤਾ ਗਿਆ ਸੀ। ਲਵਾਈ ਅਤੇ ਹੋਰਨਾ ਵਿਰੁੱਧ ਪੁਲਿਸ ਦੀ ਦਰਜ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਨੇ ਅਰਬਾਂ ਰੁਪਏ ਫਰਜੀ ਖਾਤੇ ਵਿੱਚ ਜਮਾ ਕੀਤੇ। ਉਸ ਤੋਂ ਬਾਅਦ ਇਸ ਰਕਮ ਨੂੰ ਜਰਦਾਰੀ ਅਤੇ ਉਸ ਦੀ ਭੈਣ ਦੀ ਕੰਪਨੀ ਜਰਦਾਰੀ ਗਰੁੱਪ ਅਤੇ ਹੋਰਨਾਂ ਤੱਕ ਪਹੁੰਚਾਇਆ ਗਿਆ। ਮਨੀ ਲਾਂਡਰਿੰਗ ਰਾਹੀਂ ਜਰਦਾਰੀ ਦੀ ਕੰਪਨੀ ਨੂੰ 30 ਲੱਖ ਰੁਪਏ ਮਿਲਣ ਦਾ ਦੋਸ਼ ਹੈ। 

ਹੋਰ ਖਬਰਾਂ »