ਦੇਸ਼ ਨਿਕਾਲੇ ਦੀ ਸਜਾ ਭੁਗਤ ਰਹੇ ਨੇਤਾ ਦੇ ਮੁਲਕ ਵਿੱਚ ਪੈਰ ਰੱਖਦੇ ਹੀ ਵਾਪਰੀ ਘਟਨਾ

ਕਾਬੁਲ, 22 ਜੁਲਾਈ (ਹਮਦਰਦ ਨਿਊਜ਼ ਸਰਵਿਸ) :  ਲਗਭਗ ਇੱਕ ਸਾਲ ਦੇਸ਼-ਨਿਕਾਲੇ ਦੀ ਸਜਾ ਕੱਟਣ ਬਾਅਦ ਅਫ਼ਗਾਨਿਸਤਾਨ ਦੇ ਉਪ ਰਾਸ਼ਟਰਪਤੀ ਅਬਦੁਲ ਰਾਸ਼ਿਦ ਦੋਸਤਮ ਦੀ ਵਤਨ ਵਾਪਸੀ ਤੋਂ ਕੁਝ ਦੀ ਦੇਰ ਬਾਅਦ ਕਾਬੁਲ ਦੇ ਕੌਮਾਂਤਰੀ ਹਵਾਈ ਅੱਡੇ ਨੇੜੇ ਇੱਕ ਧਮਾਕਾ ਹੋਇਆ , ਜਿਸ ਵਿੱਚ 10 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖ਼ਮੀ ਹੋ ਗਏ। ਧਮਾਕਾ ਉਸ ਸਮੇਂ ਹੋਇਆ ਜਦੋਂ ਦੇਸਤ ਸਰਕਾਰ ਅਧਿਕਾਰੀਆਂ ਅਤੇ ਸਮਰਥਕਾਂ ਦੀ ਇੱਕ ਵੱਡੀ ਭੀੜ ਨਾਲ ਹਵਾਈ ਅੱਡੇ ਤੋਂ ਨਿਕਲ ਰਹੇ ਸਨ। ਅਬਦੁਲ ਰਾਸ਼ਿਦ ਦੋਸਤਮ ਰਾਜਨੀਤੀ ਵਿਰੋਧੀ ਦੇ ਨਾਲ ਬਲਾਤਕਾਰ ਅਤੇ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਦੌਰਾਨ ਤੁਰਕੀ ਚਲੇ ਗਏ ਸਨ। ਉਨ੍ਹਾਂ ਦਾ ਨਾਂ ਅਫ਼ਗਾਨਿਸਤਾ ਵਿੱਚ ਮਨੁੱਖੀ ਅਧਿਕਾਰ ਉਲੰਘਣਾਂ ਨਾਲ ਵੀ ਜੁੜਿਆ ਰਿਹਾ ਹੈ। ਹਾਲ ਦੇ ਹਫ਼ਤਿਆਂ ਵਿੱਚ ਦੋਸਤਮ ਦੇ ਸਮਰਥਕ ਸੜਕਾਂ ਉੱਤੇ ਉਤਰ ਆਏ ਸਨ। ਉਨ੍ਹਾਂ ਨੇ ਸਰਕਾਰੀ ਦਫ਼ਤਰਾਂ ਅਤੇ ਕੁਝ ਕੌਮੀ ਮਾਰਗਾਂ ਨੂੰ ਬੰਦ ਕਰ ਦਿੱਤਾ ਸੀ। ਇਹ ਲੋਕ ਸਰਕਾਰ ਸਮਰਥਕ ਇੱਕ ਮਿਲਿਸ਼ਿਆ ਨੇਤਾ ਦੀ ਰਿਹਾਈ ਅਤੇ ਦੋਸਤਮ ਦੀ ਵਾਪਸੀ ਦੀ ਮੰਗ ਕਰ ਰਹੇ ਸਨ। ਸੂਤਰਾਂ ਮੁਤਾਬਕ ਰਾਸ਼ਟਰਪਤੀ ਅਸ਼ਰਫ਼ ਗਨੀ ਨੇ ਦੋਸਤਮ ਦੀ ਵਾਪਸੀ ਨੂੰ ਹਰੀ ਝੰਡੀ ਦਿੱਤੀ ਸੀ। ਦੋਸਤਮ 2019 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਦੇਸ਼ ਨਿਕਾਲੇ ਤੋਂ ਵਾਪਸ ਪਰਤੇ ਹਨ। ਮੌਜੂਦਾ ਰਾਸ਼ਟਰਪਤੀ ਗਨੀ ਗੈਰ ਪਸ਼ਤੂਨਾਂ ਵਿਚਕਾਰ ਬੇਹੱਦ ਪ੍ਰਸਿੱਧ ਹਨ। ਸਾਲ 2016 ਵਿੱਚ ਉਤਰੀ ਜੋਜਾਨ ਸੂਬੇ ਦੇ ਸਾਬਕਾ ਗਵਰਨਰ ਅਹਿਮਦ ਇਸਚੀ ਨੂੰ ਗੈਰ-ਕਾਨੂੰਨੀ ਤੌਰ ਉੱਤੇ ਬੰਧਕ ਬਣਾਉਣ ਅਤੇ ਸਰੀਰਕ ਸ਼ੋਸ਼ਣ ਦੇ ਦੋਸ਼ਾਂ ਤਹਿਤ ਦੋਸਤਮ ਦੇ ਸੱਤ ਸੁਰੱਖਿਆ ਕਰਮੀਆਂ ਨੂੰ ਦੋਸ਼ੀ ਪਾਇਆ ਗਿਆ ਸੀ। ਦੋਸਤਮ ਨੇ ਸਾਲ 2001 ਵਿੱਚ ਤਾਲਿਬਾਨ ਦੇ ਸ਼ਾਸਨ ਨੂੰ ਖਤਮ ਕਰਨ ਲਈ ਅਮਰੀਕਾ ਦੀ ਮਦਦ ਕੀਤੀ ਸੀ।

ਹੋਰ ਖਬਰਾਂ »