ਅਮਰੀਕਾ ਤੋਂ 1 ਅਰਬ ਡਾਲਰ ਦੀ ਲਾਗਤ ਵਾਲਾ ‘ਨੈਸ਼ਨਲ ਐਡਵਾਂਸਡ ਸਰਫੇਸ-ਟੂ-ਏਅਰ ਮਿਜਾਇਲ ਸਿਸਟਮ’ ਖਰੀਦੇਗਾ ਭਾਰਤ

ਨਵੀਂ ਦਿੱਲੀ, 29 ਜੁਲਾਈ (ਹਮਦਰਦ ਨਿਊਜ਼ ਸਰਵਿਸ) :  ਭਾਰਤ ਹੌਲੀ-ਹੌਲੀ ਰਾਜਧਾਨੀ ਦਿੱਲੀ ਨੂੰ ਫੌਜੀ ਅਤੇ 9/11 ਜਿਹੇ ਅੱਤਵਾਦੀ ਹਮਲਿਆਂ ਤੋਂ ਬਚਾਉਣ ਲਈ ਅੱਤ ਆਧੁਨਿਕ ਸੁਰੱਖਿਆ ਮੁਹੱਈਆ ਕਰਵਾ ਰਿਹਾ ਹੈ, ਤਾਂ ਜੋ ਏਅਰਕਰਾਫ਼ਟ, ਮਿਜਾਇਲ ਅਤੇ ਡਰੋਨ ਰਾਹੀਂ ਹੋਣ ਵਾਲੇ ਹਮਲੇ ਨੂੰ ਰੋਕਿਆ ਜਾ ਸਕੇ। ਇਸ ਦੇ ਲਈ ਚੱਲ ਰਹੇ ਯਤਨਾਂ ਦੇ ਤਹਿਤ ਰਾਜਧਾਨੀ ਨੂੰ ਮਿਜਾਇਲਾਂ ਦੇ ਰੱਖਿਆ ਕਵਚ ਨਾਲ ਲੈਸ ਕਰਨ ਦੀ ਵੀ ਤਿਆਰੀ ਹੈ। ਪੁਰਾਣੇ ਏਅਰ ਡਿਫੈਂਸ ਸਿਸਟਮ ਦੀ ਥਾਂ ਨੈਸ਼ਨਲ ਅਡਵਾਂਸਡ ਸਰਫੇਸ-ਟੂ-ਏਅਰ ਮਿਜਾਈਲ ਸਿਸਟਮ ਨੂੰ ਲਾਗੂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵੀਆਈਪੀ ਨੂੰ ਫਲਾਈ ਜੋਨ ਅਤੇ ਗ਼ਲਤ ਮਨਸ਼ਾ ਨਾਲ ਆਉਣ ਵਾਲੇ ਜਹਾਜਾਂ ਨੂੰ ਡੇਗਣ ਦੀ ਵੀ ਯੋਜਨਾ ਬਣਾਈ ਜਾਵੇਗੀ।

ਸੂਤਰਾਂ ਮੁਤਾਬਕ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ ਵਾਲੀ ਡਿਫੈਂਸ ਐਕਿਜਿਸ਼ਨ ਕੌਂਸਲ ਵੱਲੋਂ ਨੈਸ਼ਨਲ ਐਡਵਾਂਸਡ ਸਰਫੇਸ-ਟੂ-ਏਅਰ ਮਿਜਾਇਲ-2 ਦੀ ਖਰੀਦ ਨੂੰ ਮਨਜੂਰੀ ਦੇ ਦਿੱਤੀ ਹੈ। ਅਮਰੀਕਾ ਤੋਂ ਇਸ ਨੂੰ 1 ਅਰਬ ਡਾਲਰ ਦੀ ਲਾਗਤ ਨਾਲ ਖਰੀਦਿਆ ਜਾਵੇਗਾ। ਇਸ ਦੇ ਨਾਲ ਹੀ ਓਵਰਆਲ ਦਿੱਲੀ ਏਰੀਆ ਏਅਰ ਡਿਫੈਂਸ ਪਲਾਨ ਦੇ ਤਹਿਤ ਨਵੀਂ ਦਿੱਲੀ ਵਿੱਚ ‘ਵੀਆਈਪੀ-89’ ਏਰੀਆ ਨੂੰ ਦੁਬਾਰਾ ਗਠਤ ਕਰਨ ਉੱਤੇ ਵੀ ਗੱਲ ਚੱਲ ਰਹੀ ਹੈ। ਇਸ ਵਿੱਚ ਰਾਸ਼ਟਰਪਤੀ ਭਵਨ, ਸੰਸਦ, ਨਾਰਥ ਅਤੇ ਸਾਊਥ ਬਲਾਕ ਜਿਹੀਆਂ ਕੌਮੀ ਮਹੱਤਵ ਵਾਲੀਆਂ ਸੰਸਥਾਵਾਂ ਸ਼ਾਮਲ ਹਨ।

ਨੈਸ਼ਨਲ ਅਡਵਾਂਸਡ ਸਰਫੇਸ-ਟੂ-ਏਅਰ ਮਿਜਾਇਲ ਸਿਸਟਮ ਵਿੱਚ ਤਿੰਨ ਦਿਸ਼ਾਵਾਂ ਵਾਲੇ ਸੈਂਟੀਨਲ ਰੈਡਾਰ, ਸ਼ਾਰਟ ਅਤੇ ਮੀਡੀਅਮ ਰੇਂਜ ਮਿਜਾਈਲਾਂ, ਲਾਂਚਰਜ, ਫਾਇਰ ਡਿਸਟ੍ਰੀਬਿਊਸ਼ਨ ਸੈਂਟਰਸ ਅਤੇ ਕਮਾਂਡ ਐਂਡ ਕੰਟਰੋਲ ਯੂਨੀਟਸ ਸ਼ਾਮਲ ਹੋਣਗੇ। ਇਨ੍ਹਾਂ ਰਾਹੀਂ ਕਈ ਮੋਰਚਿਆਂ ਉੱਤੇ ਆਉਣ ਵਾਲੇ ਹਵਾਈ ਖੇਤਰਾਂ ਨੂੰ ਇਕੱਠਿਆਂ ਤੇਜੀ ਨਾਲ ਡਿਟੈਕਟ ਤੇ ਟਰੈਕ ਕਰਨ ਤੋਂ ਬਿਨਾਂ ਡੇਗਿਆ ਵੀ ਜਾ ਸਕੇਗਾ। ਅਮਰੀਕਾ ਦੀ ਰਾਜਧਾਨ ਵਾਸ਼ਿੰਗਟਨ ਦਾ ਵੀ ਏਅਰ ਡਿਫੈਂਸ ਸਿਸਟਮ ਕੁਝ ਇਸੇ ਤਰ੍ਹਾਂ ਦਾ ਹੈ।

ਅਮਰੀਕੀ ਰਾਜਧਾਨੀ ਤੋਂ ਇਲਾਵਾ ਇਜ਼ਰਾਈਲ ਦੇ ਕਈ ਸ਼ਹਿਰਾਂ ਅਤੇ ਮਾਸਕੋ ਸਮੇਤ ਕਈ ਨਾਟੋ ਦੇਸ਼ਾਂ ਵਿੱਚ ਵੀ ਇਸ ਤਰ੍ਹਾਂ ਦਾ ਮਿਜਾਇਲ ਡਿਫੈਂਸ ਸਿਸਟਮ ਹੈ। ਭਾਰਤ ਵੱਲੋਂ ਨੈਸ਼ਨਲ ਅਡਵਾਂਸਡ ਸਰਫੇਸ-ਟੂ-ਏਅਰ ਮਿਜਾਈਲ ਸਿਸਟਮ ਲਿਆਉਣ ਦਾ ਫੈਸਲਾ ਅਜਿਹੇ ਸਮੇਂ ਲਿਆ ਗਿਆ ਹੈ, ਜਦੋਂ ਡੀਆਰਡੀਓ ਟੂ-ਟਿਅਰ ਬੈਲਿਸਟਿਕ ਮਿਜਾਇਲ ਡਿਫੈਂਸ ਨੂੰ ਤਿਆਰ ਕਰਨ ਦੇ ਆਖਰੀ ਪੜਾਅ ਵਿੱਚ ਹੈ।    

ਹੋਰ ਖਬਰਾਂ »