ਫਿਰੋਜ਼ਪੁਰ,  30 ਜੁਲਾਈ, (ਹ.ਬ.) : ਸੈਂਟਰਲ ਜੇਲ੍ਹ ਵਿਚ ਬੰਦ ਅਪਣਿਆਂ ਨਾਲ ਮੁਲਾਕਾਤ ਦੇ ਬਹਾਨੇ ਰਿਸ਼ਤੇਦਾਰ ਨਸ਼ਾ ਪਹੁੰਚਾ ਰਹੇ ਹਨ। ਇਹ ਨਸ਼ਾ ਖੁਦ ਦੇ ਸੇਵਨ ਕਰਨ ਦੇ ਨਾਲ ਹੀ ਜੇਲ੍ਹ ਵਿਚ ਬੰਦ ਦੂਜੇ ਕੈਦੀਆਂ ਅਤੇ ਹਵਾਲਾਤੀਆਂ ਨੂੰ ਮਹਿੰਗੇ ਭਾਅ 'ਤੇ ਵੇਚਿਆ ਜਾ ਰਿਹਾ ਹੈ। ਇਹ ਖੁਲਾਸਾ ਜੇਲ੍ਹ ਵਿਚ ਮੁਲਾਕਾਤ ਤੋਂ ਬਾਅਦ ਬੈਰਕਾਂ ਵਿਚ ਪਰਤਦੇ ਸਮੇਂ ਤਲਾਸ਼ੀ ਦੌਰਾਨ ਕੈਦੀਆਂ ਅਤੇ ਹਵਾਲਾਤੀਆਂ ਕੋਲੋਂ ਬਰਾਮਦ ਹੋਏ ਨਸ਼ੀਲੇ ਪਦਾਰਥ ਰਾਹੀਂ ਹੋਇਆ ਹੈ। ਥਾਣਾ ਸਿਟੀ ਪੁਲਿਸ ਨੇ ਜੇਲ੍ਹ ਸੁਪਰਡੈਂਟ ਜਰਨੈਲ ਸਿੰਘ  ਦੀ ਸ਼ਿਕਾਇਤ 'ਤੇ ਮਹਿਲਾ ਸਮੇਤ ਪੰਜ ਲੋਕਾਂ 'ਤੇ ਮਾਮਲਾ ਦਰਜ ਕੀਤਾ ਹੈ।  ਪੁਲਿਸ ਮੁਤਾਬਕ ਜੇਲ੍ਹ ਵਿਚ ਬੰਦ ਹਵਾਲਾਤੀ ਗੱਜਣ ਸਿੰਘ ਨਾਲ ਮੁਲਾਕਾਤ ਕਰਨ ਦੇ ਲਈ ਪਤਨੀ ਜਸਵਿੰਦਰ ਕੌਰ ਆਈ ਸੀ। ਮੁਲਾਕਾਤ ਦੌਰਾਨ ਜਸਵਿੰਦਰ ਕੌਰ ਨੇ ਪਤੀ ਨੂੰ ਢਾਈ ਵਜੇ ਹੈਰੋਇਨ ਦਿੱਤੀ। ਗੱਜਣ ਨੇ ਜੇਲ੍ਹ ਪ੍ਰਸ਼ਾਸਨ ਕੋਲੋਂ ਇਸ ਨੂੰ ਲੁਕਾਉਣ ਲਈ ਅਪਣੇ ਗੁਪਤ ਅੰਗ ਵਿਚ ਪਾ ਲਿਆ , ਜਦ ਗੱਜਣ ਮੁਲਾਕਾਤ ਕਰਕੇ ਅਪਣੀ ਬੈਰਕ ਵਿਚ ਪਰਤਣ ਲੱਗਾ ਤਾਂ ਜੇਲ੍ਹ ਕਰਮੀਆਂ ਦੁਆਰਾ ਉਸ ਦੀ ਤਲਾਸ਼ੀ ਕੀਤੀ ਗਈ ਤਾਂ ਉਸ ਕੋਲੋਂ ਹੈਰੋਇਨ ਦੀ ਪੁੜੀਆਂ ਬਰਾਮਦ ਹੋਈਆਂ। ਥਾਣਾ ਸਿਟੀ ਪੁਲਿਸ ਨੇ ਜੇਲ੍ਹ ਅਧਿਕਾਰੀ ਜਰਨੈਲ ਸਿੰਘ ਦੀ ਸ਼ਿਕਾਇਤ 'ਤੇ ਹਵਾਲਾਤੀ ਗੱਜਣ ਸਿੰਘ ਅਤੇ ਉਸ ਦੀ ਪਤਨੀ ਜਸਵਿੰਦਰ ਕੌਰ ਵਾਸੀ ਹਰਦਾਸਾ ਫਿਰੋਜ਼ਪੁਰ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਹੋਰ ਖਬਰਾਂ »

ਪੰਜਾਬ