ਦੁਬਈ ਤੋਂ ਪਰਤੀ ਸਿਮਰਨਜੀਤ ਨੇ ਕੀਤਾ ਖੁਲਾਸਾ, ਦੁਬਈ ਭੇਜਣ ਵਾਲੀ ਮਹਿਲਾ ਏਜੰਟ ਗ੍ਰਿਫ਼ਤਾਰ

ਤਰਨਤਾਰਨ,  30 ਜੁਲਾਈ, (ਹ.ਬ.) : ਘਰ ਵਾਲੇ ਅਪਣੀ ਧੀਆਂ ਨੂੰ ਦੁਬਈ ਨਾ ਭੇਜਣ ਉਥੇ ਕੁੜੀਆਂ ਦੀ ਫਰੀਦੋ ਫਰੋਖਤ ਹੁੰਦੀ ਹੈ। ਪੰਜਾਬੀ ਕੁੜੀਆਂ ਨੂੰ ਸ਼ੇਖ ਖਰੀਦ ਕੇ ਸਰੀਰਕ ਤੇ ਮਾਨਸਿਕ ਸ਼ੋਸ਼ਣ ਕਰਦੇ ਹਨ। ਇਹ ਖੁਲਾਸਾ ਦੁਬਈ ਤੋਂ ਪਰਤੀ ਸਿਮਰਨਜੀਤ ਕੌਰ ਨੇ ਕੀਤਾ।  ਪੁਲਿਸ ਨੇ ਸਿਮਰਨਜੀਤ ਦੀ ਸ਼ਿਕਾਇਤ 'ਤੇ ਮਹਿਲਾ ਏਜੰਟ ਸਮੇਤ ਦੁਬਈ ਦੇ ਸ਼ੇਖ ਦੇ  ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸ ਦੀ ਜਾਣਕਾਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਵੀ ਦਿੱਤੀ ਹੈ। ਸੁਸ਼ਮਾ ਦੇ ਦਖ਼ਲ ਨਾਲ ਦੁਬਈ ਤੋਂ ਪੰਜ ਦਿਨ ਬਾਅਦ ਵਾਪਸ ਪਰਤੀ ਸਿਮਰਨਜੀਤ ਨੇ ਦੱਸਿਆ ਕਿ ਪਿੰਡ ਪੰਡੋਰੀ ਗੋਲਾ Îਨਿਵਾਸੀ ਗੁਰਜੀਤ ਕੌਰ ਪਤਨੀ ਕੁਲਵਿੰਦਰ ਸਿੰਘ ਨੇ ਇਹ ਕਹਿ ਕੇ 25 ਜੁਲਾਈ ਨੂੰ ਦੁਬਈ  ਭੇਜਿਆ ਸੀ ਕਿ ਉਥੇ ਬੱਚਿਆਂ ਦੀ ਦੇਖਭਾਲ ਦੇ ਲਈ ਨੌਕਰੀ ਮਿਲੇਗੀ। ਦੁਬਈ ਪਹੁੰਚੀ ਤਾਂ ਏਅਰਪੋਰਟ 'ਤੇ ਕੋਈ ਲੈਣ ਨਹੀਂ ਆÎਇਆ।  ਕਾਫੀ ਮੁਸ਼ਕਲ ਨਾਲ ਉਸ ਏਜੰਟ ਤੱਕ ਪੁੱਜੀ ਜੋ ਗੁਰਜੀਤ ਕੌਰ ਦੇ ਸੰਪਰਕ ਵਿਚ ਸੀ। ਉਸੇ ਰਾਤ ਦਸ ਵਜੇ ਇਕ ਕਮਰੇ ਵਿਚ ਬੰਦ ਕਰ ਦਿੱਤਾ ਗਿਆ। ਉਥੇ ਇਕ ਦਰਜਨ ਦੇ ਕਰੀਬ ਲੜਕੀਆਂ ਬੰਦ ਸਨ। ਉਨ੍ਹਾਂ ਵਿਚ ਕੁਝ ਤਰਨਤਾਰਨ ਜ਼ਿਲ੍ਹੇ ਦੀ ਵੀ ਹਨ। ਇਸ ਕਮਰੇ ਵਿਚ ਸ਼ੇਖ ਲੜਕੀਆਂ ਦੀ ਚੋਣ ਕਰਕੇ ਖਰੀਦ ਕੇ ਲੈ ਜਾਂਦੇ ਹਨ। 20 ਜੁਲਾਈ ਨੂੰ ਪਿੰਡ ਸ਼ੇਰੋਂ ਤੋਂ ਦੁਬਈ  ਗਈ ਸੰਦੀਪ ਕੌਰ ਨੇ ਦੱਸਿਆ ਕਿ ਉਹ 25 ਜੁਲਾਈ ਨੂੰ ਕਾਫੀ ਮੁਸ਼ਕਲ ਨਾਲ ਘਰ ਪੁੱਜੀ ਹੈ। ਏਜੰਟ ਨੇ ਕਿਹਾ ਸੀ ਕਿ ਉਥੇ ਬੱਚਿਆਂ ਦੀ ਦੇਖਭਾਲ ਅਤੇ ਘਰਾਂ ਦਾ ਕੰਮਕਾਜ ਕਰਨਾ ਹੈ। ਪ੍ਰੰਤੂ ਉਥੇ ਕੁੜੀਆਂ ਦੀ ਬੋਲੀ ਲਗਾ ਕੇ ਖਰੀਦੋ ਫਰੋਖਤ ਕੀਤੀ ਜਾਂਦੀ ਹੈ।  ਇਸ ਮਾਮਲੇ ਸਬੰਧੀ ਡੀਐਸਪੀ ਪਿਆਰਾ ਸਿੰਘ, ਗੋਇੰਦਵਾਲ ਸਾਹਿਬ ਦਾ ਕਹਿਣਾ ਹੈ ਕਿ ਸਿਮਰਨਜੀਤ ਦੇ ਬਿਆਨ 'ਤੇ ਦੁਬਈ ਭੇਜਣ ਵਾਲੀ ਏਜੰਟ ਗੁਰਜੀਤ ਕੌਰ ਅਤੇ ਦੁਬਈ ਦੇ ਸ਼ੇਖ ਇਬਰਾਇਮ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਗੁਰਜੀਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਹੋਰ ਖਬਰਾਂ »

ਪੰਜਾਬ