ਮਿਸੀਸਾਗਾ, 31 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਮੰਗਲਵਾਰ ਤੜਕੇ ਮਿਸੀਸਾਗਾ ਵਿੱਚ ਗੋਲੀਬਾਰੀ ਦੀ ਇੱਕ ਘਟਨਾ ਵਾਪਰੀ। ਇਸ ਦੌਰਾਨ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ, ਜਿਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਉਸ ਦੀ ਹਾਲਤ ਸਥਿਰ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਮੰਗਲਵਾਰ ਤੜਕੇ ਲਗਭਗ 2.30 ਵਜੇ ਮਿਸੀਸਾਗਾ ਦੇ ਡੁੰਡਾਸ ਸਟਰੀਟ ਈਸਟ ਐਂਡ ਵਾਰਟਨ ਵੇਅ ਖੇਤਰ ਵਿੱਚ ਵਾਪਰੀ।  ਪੀਲ ਪੈਰਾਮੈਡਿਕਸ ਨੇ ਦੱਸਿਆ ਕਿ ਪੀੜਤ ਵਿਅਕਤੀ ਨੂੰ ਮੌਕੇ ਤੋਂ ਗੋਲੀ ਲੱਗਣ ਕਾਰਨ ਜ਼ਖ਼ਮੀ ਹਾਲਤ ਵਿੱਚ ਟਰੌਮਾ ਸੈਂਟਰ ਵਿੱਚ ਭਰਤੀ ਕਰਵਾਇਆ ਗਿਆ। ਫਿਲਹਾਲ ਉਸ ਦੀ ਹਾਲਤ ਠੀਕ ਹੈ। ਪੁਲਿਸ ਨੇ ਇਸ ਸਬੰਧੀ ਸ਼ੱਕੀ ਹਮਲਾਵਰ ਬਾਰੇ ਕੋਈ ਜਾਣਕਾਰੀ ਜਨਤਕ ਨਹੀਂ ਕੀਤੀ ਹੈ। ਪੀਲ ਪੁਲਿਸ ਇਸ ਵਾਰਦਾਤ ਦੀ ਜਾਂਚ ਵਿੱਚ ਜੁਟ ਗਈ ਹੈ। ਇਹ ਘਟਨਾ ਇਸ ਖੇਤਰ ਵਿੱਚ ਸਥਿਤ ‘ਡਾਇਮੰਡ ਕੈਬਰੇਟ ਅਡਲਟ ਐਂਟਰਟੇਨਮੈਂਟ ਐਸਟਾਬਲਿਸ਼ਮੈਂਟ’ ਕਲੱਬ ਦੇ ਬਾਹਰ ਵਾਪਰੀ। ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਇਸ ਖੇਤਰ ਵਿੱਚ ਕਿਸੇ ਕਲੱਬ ਦੇ ਬਾਹਰ ਗੋਲੀਬਾਰੀ ਦੀ ਘਟਨਾ ਵਾਪਰੀ ਹੋਵੇ। ਪਿਛਲੀਆਂ ਗਰਮੀਆਂ ਵਿੱਚ ਵੀ ਇੱਥੇ ਗੋਲੀ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ।

ਹੋਰ ਖਬਰਾਂ »