ਜਲੰਧਰ,  1 ਅਗਸਤ, (ਹ.ਬ.) :  ਕੌਮਾਂਤਰੀ ਡਰੱਗਜ਼ ਡਾਨ ਵਜੋਂ ਮਸ਼ਹੂਰ ਰਣਜੀਤ ਸਿੰਘ ਕੰਦੋਲਾ ਤੇ ਉਸ ਦੇ ਟੱਬਰ ਦੀ ਨਸ਼ਿਆਂ ਦੇ ਮਾਮਲੇ ਵਿਚ ਇਨਫੋਰਸਮੈਂਟ, ਡਾਇਰੈਕਟੋਰੇਟ ਨੇ ਇਕ ਕਰੋੜ ਕੀਮਤ ਦੀ ਅਚੱਲ ਜਾਇਦਾਦ ਤੇ ਟੋਇਟਾ ਕੋਰੋਲਾ ਕਾਰ ਅਟੈਚ ਕਰਨ ਦੇ ਹੁਕਮ ਦਿੱਤੇ ਹਨ।  ਈਡੀ ਦੇ ਜਾਇੰਟ ਡਾਇਰੈਕਟਰ ਡਾ. ਗਿਰੀਸ਼ ਬਾਲੀ ਨੇ ਦੱਸਿਆ ਕਿ ਰਣਜੀਤ ਸਿੰਘ ਉਰਫ ਰਾਜਾ ਕੰਦੋਲਾ ਵਿਰੁੱਧ ਡਰੱਗਜ਼ ਸਮਗਲਿੰਗ ਮਾਮਲੇ ਵਿਚ ਥਾਣਾ ਕਰਤਾਰਪੁਰ ਪੁਲਿਸ ਨੇ 2012 ਦੌਰਾਨ ਕੇਸ ਦਰਜ ਕਰਨ ਦੇ ਨਾਲ ਹੀ ਰਾਜੇ ਦੇ ਕਬਜ਼ੇ ਵਿਚੋਂ ਹੈਰੋਇਨ, ਕੋਰੋਲਾ ਕਾਰ 13 ਜੂਨ 2012 ਨੂੰ ਜ਼ਬਤ ਕੀਤੀ ਸੀ।
ਈਡੀ ਨੇ ਰਾਜਾ ਕੰਦੋਲਾ ਦੇ ਮਾਮਲੇ ਵਿਚ ਹੁਣ ਤਾਂ ਰਾਜੇ ਤੇ ਉਸ ਦੇ ਟੱਬਰ ਦੀ 6.34 ਕਰੋੜ ਰੁਪਏ ਦੀ ਜਾਇਦਾਦ ਵਿਚ ਕੰਦੋਲਾ ਦੇ ਹੋਟਲ, ਫਲੈਟ, ਘਰ, ਰਿਹਾਇਸ਼ੀ ਪਲਾਟ ਤੇ ਖੇਤੀਯੋਗ ਜ਼ਮੀਨ ਸ਼ਾਮਲ ਹਨ। ਈਡੀ ਇਸ ਮਾਮਲੇ ਵਿਚ ਜਲੰਧਰ ਦੀ ਸਪੈਸ਼ਲ ਕੋਰਟ ਵਿਚ ਕਿੰਗਪਿਨ ਰਾਜੇ ਵਿਰੁੱਧ ਪਹਿਲਾਂ ਹੀ ਚਾਰਜਸ਼ੀਟ ਦਾਖਲ ਕਰ ਚੁੱਕੀ ਹੈ। ਅਦਾਲਤ ਵਿਚ ਮਾਮਲੇ ਬਾਰੇ ਸੁਣਵਾਈ ਚਲਦੀ ਪਈ ਹੈ ਨਾਲ ਹੀ ਬਾਕੀ ਮੁਲਜ਼ਮਾਂ ਵਿਰੁੱਧ ਜਾਂਚ ਜਾਰੀ ਹੈ।  ਕੌਮਾਂਤਰੀ ਡਰੱਗ ਗਿਰੋਹ ਦੀ ਸਰਗਨਾ ਰਾਜਾ ਕੰਦੋਲਾ ਦੀ ਪਤਨੀ ਰਾਜਵੰਤ ਵੀ ਧੰਦੇ ਵਿਚ ਸ਼ਾਮਲ ਰਹੀ ਹੈ। ਰਾਜਵੰਤ ਵਿਰੁੱਧ ਐਨਡੀਪੀਐਸ ਤੇ ਮਨੀ ਲਾਂਡਰਿੰਗ ਦੇ ਦੋਸ਼ ਵਿਚ ਪੰਜਾਬ ਪੁਲਿਸ ਨੇ ਕੇਸ ਦਰਜ ਕੀਤਾ ਸੀ। ਰਾਜਵੰਤ ਦੇ ਬੈਂਕ ਖਾਤਿਆਂ ਤੋਂ ਕਰੋੜਾਂ ਰੁਪਏ ਦਾ ਲੈਣ ਦੇਦ ਹੋਇਆ ਸੀ ਜਿਸ ਦਾ ਹਿਸਾਬ ਮਹਿਕਮੇ ਨੂੰ ਨਹੀਂ ਦਿੱਤਾ ਗਿਆ।

ਹੋਰ ਖਬਰਾਂ »

ਪੰਜਾਬ