ਮੇਅਰ, ਕੌਂਸਲ ਅਤੇ ਸਕੂਲ ਬੋਰਡ ਟਰੱਸਟੀਜ਼ ਲਈ ਕੁੱਲ 154 ਉਮੀਦਵਾਰ ਮੈਦਾਨ ਵਿੱਚ

ਮਿਸੀਸਾਗਾ, 1 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਮਿਸੀਸਾਗਾ ਸਮੇਤ ਉਨਟਾਰਿਓ ਦੇ ਸਾਰੇ ਕਸਬਿਆਂ ਅਤੇ ਸ਼ਹਿਰਾਂ ਦੀਆਂ ਮਿਊਂਸਪਲ ਚੋਣਾਂ 22 ਅਕਤੂਬਰ 2018 ਨੂੰ ਹੋਣਗੀਆਂ। ਇਨ੍ਹਾਂ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ, ਜਿਨ੍ਹਾਂ ਵਿੱਚ ਮੇਅਰ, ਵਾਰਡ ਕੌਂਸਲਰ ਅਤੇ ਸਕੂਲ ਬੋਰਡ ਟਰੱਸਟੀਜ਼ ਲਈ ਕੁੱਲ 154 ਉਮੀਦਵਾਰ ਮੈਦਾਨ ਵਿੱਚ ਉਤਰੇ ਹਨ।  ਮਿਉਂਸਪਲ ਚੋਣਾਂ ਵਿੱਚ ਸਿਆਸੀ ਪਾਰਟੀਆਂ ਦੀ ਕੋਈ ਦਖ਼ਲਅੰਦਾਜੀ ਨਹੀਂ ਹੁੰਦੀ ਅਤੇ ਚੁਣੇ ਗਏ ਕੌਂਸਲਰ ਪੀਲ ਰੀਜਨ ਦੀ ਕੌਂਸਲ ਲਈ ਸੇਵਾਵਾਂ ਨਿਭਾਉਂਦੇ ਹਨ।

ਜਿਹੜੇ ਉਮੀਦਵਾਰਾਂ ਦੇ ਵਿਰੋਧ ਵਿੱਚ ਕੋਈ ਹੋਰ ਉਮੀਦਵਾਰ ਮੈਦਾਨ ਵਿੱਚ ਨਹੀਂ ਉਤਰਿਆ, ਉਨ੍ਹਾਂ ਨੂੰ ਮਿਉਂਸਪਲ ਇਲੈਕਸ਼ਨਜ਼ ਐਕਟ, 1996 ਮੁਤਾਬਕ ਸਰਬਸੰਮਤੀ ਨਾਲ ਚੁਣ ਲਿਆ ਗਿਆ ਹੈ। ਸਰਬਸੰਮਤੀ ਨਾਲ ਚੁਣੇ ਗਏ ਉਮੀਦਵਾਰਾਂ ਵਿੱਚ ਵਾਰਡ 1 ਅਤੇ 3 ਤੋਂ ਇੰਗਲਿੰਸ਼ ਸੈਪਰੇਟ ਸਕੂਲ ਬੋਰਡ ਟਰੱਸਟੀ ਲਈ ਮਾਰੀਓ ਪਾਸਕੁੱਕੀ ਅਤੇ ਵਾਰਡ ਨੰਬਰ 7 ਤੋਂ ਇੰਗਲਿਸ਼ ਸੈਪਰੇਟ ਸਕੂਲ ਬੋਰਡ ਟਰੱਸਟੀਜ਼ ਲਈ ਬਰੂਨੋ ਲੈਨਿੰਕਾ ਸ਼ਾਮਲ ਹਨ।

ਹੋਰ ਖਬਰਾਂ »