ਮ੍ਰਿਤਕਾਂ ਵਿੱਚ ਸਵਿਟਜ਼ਰਲੈਂਡ ਦੇ 17 ਅਤੇ ਆਸਟਰੀਆ ਦੇ 3 ਨਾਗਰਿਕ ਸ਼ਾਮਲ

ਜੁਰਿਚ (ਸਵਿਟਜ਼ਰਲੈਂਡ), 5 ਅਗਸਤ (ਹਮਦਰਦ ਨਿਊਜ਼ ਸਰਵਿਸ) :  ਸਵਿਟਜ਼ਰਲੈਂਡ ਦੇ ਐਲਪਸ ਪਰਬਤ ਉੱਤੇ ਇੱਕ ਜਹਾਜ਼ ਹਾਦਸਾ ਗ੍ਰਸਤ ਹੋ ਗਿਆ, ਜਿਸ ਵਿੱਚ 20 ਯਾਤਰੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਸਵਿਟਜ਼ਰਲੈਂਡ ਦੇ 17 ਅਤੇ ਆਸਟਰੀਆ ਦੇ 3 ਨਾਗਰਿਕ ਸ਼ਾਮਲ ਹਨ।

ਜਾਣਕਾਰੀ ਮੁਤਾਬਕ ਪਿਜ਼ ਸਿਗਨਾਸ ਪਹਾੜ ਦੇ ਪੱਛਮ ਵੱਲ ਸਮੁੰਦਰ ਤਲ ਤੋਂ 2450 ਮੀਟਰ ਉੱਚਾਈ ਉੱਤੇ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਦੌਰਾਨ ਜਹਾਜ਼ ਵਿੱਚ ਸਵਾਰ 20 ਯਾਤਰੀਆਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ ਸਵਿਟਜ਼ਰਲੈਂਡ ਦੇ 17 ਅਤੇ ਆਸਟਰੀਆ ਦੇ 3 ਨਾਗਰਿਕ ਸ਼ਾਮਲ ਹਨ। ਹਾਦਸੇ ਵਿੱਚ ਮਰੇ ਆਸਟਰੀਆ ਦੇ ਨਾਗਰਿਕਾਂ ਵਿੱਚ ਇੱਕ ਜੋੜਾ ਅਤੇ ਉਨ੍ਹਾਂ ਦਾ ਬੱਚਾ ਸ਼ਾਮਲ ਹੈ।

ਹੋਰ ਖਬਰਾਂ »