ਆਪਣੇ ਸਫੀਰ ਨੂੰ ਵੀ ਕੈਨੇਡਾ ਵਿੱਚੋਂ ਵਾਪਸ ਸੱਦਿਆ

ਰਿਆਦ/ ਔਟਵਾ, 6 ਅਗਸਤ (ਹਮਦਰਦ ਨਿਊਜ਼ ਸਰਵਿਸ) : ਸਾਊਦੀ ਅਰਬ ਨੇ ਵੱਡੀ ਕਾਰਵਾਈ ਕਰਦੇ ਹੋਏ ਕੈਨੇਡਾ ਦੇ ਸਫੀਰ ਨੂੰ ਦੇਸ਼ ਛੱਡਣ ਦੇ ਹੁਕਮ ਦੇ ਦਿੱਤੇ ਹਨ ਅਤੇ ਆਪਣੇ ਸਫੀਰ ਨੂੰ ਵੀ ਕੈਨੇਡਾ ਵਿੱਚ ਵਾਪਸ ਸੱਦ ਲਿਆ ਹੈ। ਇਸ ਤੋਂ ਇਲਾਵਾ ਕੈਨੇਡਾ ਨਾਲ ਵਪਾਰਕ ਸੰਧੀਆਂ ਕਰਨ ਉੱਤੇ ਵੀ ਰੋਕ ਲਾ ਦਿੱਤੀ ਹੈ। ਸਾਊਦੀ ਅਰਬ ਨੇ ਕੈਨੇਡਾ ਸਰਕਾਰ ਵੱਲੋਂ ਇਸਲਾਮਿਕ ਸਾਮਰਾਜ ਵਿੱਚ ਮਨੁੱਖੀ-ਅਧਿਕਾਰਾਂ ਦੀ ਉਲੰਘਣਾ ਦੀ ਆਲੋਚਨਾ ਕਰਨ ਮਗਰੋਂ ਇਹ ਕਾਰਵਾਈ ਕੀਤੀ ਹੈ। ਇਹ ਕਾਰਵਾਈ ਕੈਨੇਡਾ ਦੀ ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਅਤੇ ਉਸ ਦੇ ਵਿਭਾਗ ਵੱਲੋਂ ਪਿਛਲੇ ਹਫ਼ਤੇ ਦਿੱਤੇ ਉਸ ਬਿਆਨ ਮਗਰੋਂ ਕੀਤੀ ਗਈ ਹੈ, ਜਿਸ ਵਿੱਚ ਉਨ੍ਹਾਂ ਨੇ ਸਾਊਦੀ ਅਧਿਕਾਰੀਆਂ ਨੂੰ ਕਿਹਾ ਸੀ ਕਿ ਉਹ ਗ੍ਰਿਫ਼ਤਾਰ ਕੀਤੇ ਗਏ ਨਾਗਰਿਕ ਅਧਿਕਾਰ ਕਾਰਕੁੰਨਾਂ ਨੂੰ ਰਿਹਾਅ ਕਰਨ। ਇਸ ਦੇ ਨਾਲ ਹੀ ਉਨ੍ਹਾਂ ਨੇ ਮੱਧ ਪੂਰਬੀ ਦੇਸ਼ ਵੱਲੋਂ ਕੀਤੀ ਗਈ ਇਸ ਨਵੀਂ ਕਾਰਵਾਈ ਉੱਤੇ ਚਿੰਤਾ ਜਤਾਈ ਸੀ। ਸਾਊਦੀ ਅਰਬ ਨੇ ਕੈਨੇਡੀਅਨ ਸਫੀਰ ਡੈਨੀਸ ਹੋਰਾਕ ਨੂੰ ਦੇਸ਼ ਛੱਡਣ ਲਈ 24 ਘੰਟੇ ਦਾ ਸਮਾਂ ਦਿੱਤਾ ਅਤੇ ਉਨ੍ਹਾਂ ਨੇ ਕੈਨੇਡਾ ਵਿੱਚੋਂ ਆਪਣੇ ਸਫੀਰ ਨੂੰ ਵੀ ਵਾਪਸ ਸੱਦ ਲਿਆ।

ਹੋਰ ਖਬਰਾਂ »