ਨਾਭਾ, 7 ਅਗਸਤ, (ਹ.ਬ.) : ਬੌੜਾਂ ਗੇਟ ਵਿਖੇ ਗੋਲੀ ਚੱਲਣ ਕਾਰਨ ਦੁਕਾਨਦਾਰ ਦੇ ਗੰਭੀਰ ਜ਼ਖਮੀ ਹੋਣ ਦੀ ਖ਼ਬਰ ਮਿਲੀ ਹੈ। ਗੋਲੀ ਲੱਗਣ ਕਾਰਨ ਜ਼ਖਮੀ ਹੋਏ ਵਿਅਕਤੀ ਨੂੰ ਲੋਕਾਂ ਨੇ ਸਿਵਲ ਹਸਪਤਾਲ ਨਾਭਾ ਵਿਖੇ ਦਾਖਲ ਕਰਵਾ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਸਥਾਨਕ  ਬੌੜਾਂ ਗੇਟ ਵਿਚ ਕਬਾੜ ਦਾ ਕੰਮ ਕਰਦੇ ਵਲੈਤੀ ਰਾਮ ਦੁਕਾਨ ਬੈਠਾ ਸੀ ਕਿ ਅਚਾਨਕ ਉਸ ਦੀ ਵੱਖੀ ਵਿਚ ਗੋਲੀ ਲੱਗੀ।  ਗੋਲੀ ਚਲਾਉਣ ਵਾਲਾ ਜਦ ਦੂਜੀ ਗੋਲੀ ਚਲਾਉਣ ਲੱਗਿਆ ਤਾਂ ਦੁਕਾਲਦਾਰ ਦੇ ਨੌਕਰ ਨੇ ਉਸ ਨੂੰ ਕਾਬੂ ਕਰ ਲਿਆ। ਹੋਰ ਦੁਕਾਨਦਾਰਾਂ ਦੀ ਮਦਦ ਨਾਲ ਗੋਲੀ ਚਲਾਉਣ ਵਾਲੇ ਨੂੰ ਫੜ ਕੇ ਉਥੇ ਤਾਇਨਾਤ ਟਰੈਫਿਕ ਪੁਲਿਸ ਹਵਾਲੇ ਕਰ ਦਿੱਤਾ। ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੇ ਕੋਤਵਾਲੀ ਪੁਲਿਸ ਦੇ ÎਿÂੰਚਾਰਜ ਸੁਖਰਾਜ ਸਿੰਘ ਪੁਲਿਸ ਪਾਰਟੀ ਸਮੇਤ ਘਟਨਾ ਵਾਲੀ ਥਾਂ 'ਤੇ ਪੁੱਜੇ। ਪੁਲਿਸ ਨੇ ਇਸ ਵਿਅਕਤੀ ਨੂੰ ਹਿਰਾਸਤ ਵਿਚ ਲੈ ਲਿਆ। ਪੁਲਿਸ ਨੇ ਇਸ ਦੀ ਪਛਾਣ ਸੰਤ ਰਾਮ ਵਾਸੀ ਛੱਜੂਭੱਟ ਵਜੋਂ ਕਰਵਾਈ ਹੈ। ਪੁਲਿਸ ਮੁਤਾਬਕ ਸੰਤ ਰਾਮ ਜ਼ਖਮੀ ਕੀਤੇ ਗਏ ਵਲੈਤੀ ਰਾਮ ਦਾ ਸਹੁਰਾ ਹੈ। ਸੰਤ ਰਾਮ ਦਾ ਉਸ ਦੀ ਧੀ ਨਾਲ ਵਿਆਹ 16 ਸਾਲ ਪਹਿਲਾਂ ਹੋਇਆ ਸੀ ਤੇ ਬਾਅਦ ਵਿਚ ਅੱਗ ਲੱਗਣ ਕਾਰਨ ਉਸ ਦੀ ਮੌਤ ਹੋ ਗਈ ਸੀ। ਪਤਨੀ ਦੀ ਮੌਤ ਮਗਰੋਂ ਵਲੈਤੀ ਰਾਮ ਨੇ ਦੂਜਾ ਵਿਆਹ ਕਰ ਲਿਆ ਸੀ। ਇਸ ਦੀ ਰੰਜਿਸ਼ ਰਖਦਿਆਂ ਉਸ ਦੇ ਸਹੁਰੇ ਨੇ ਜਵਾਈ ਨੂੰ ਗੋਲੀ ਮਾਰੀ। ਸਿਵਲ ਹਸਪਤਾਲ ਨਾਭਾ ਵਿਖੇ ਇਲਾਜ ਦੌਰਾਨ ਡਾਕਟਰਾਂ ਨੇ ਵਲੈਤੀ ਰਾਮ ਦੀ ਵੱਖੀ ਵਿਚੋਂ ਲੱਗੀ ਗੋਲੀ ਕੱਢ ਦਿੱਤੀ।  ਪੁਲਿਸ ਗ੍ਰਿਫ਼ਤਾਰ ਵਿਅਕਤੀ ਕੋਲੋਂ ਪੁਛਗਿੱਛ ਕਰ ਰਹੀ ਹੈ।

ਹੋਰ ਖਬਰਾਂ »