ਰੋਪੜ, 7 ਅਗਸਤ, (ਹ.ਬ.) : ਕੁਝ ਦਿਨ ਪਹਿਲਾਂ ਚੰਡੀਗੜ੍ਹ ਤੋਂ ਫੜੇ ਗਏ ਮੋਸਟ ਵਾਂਟੇਡ  ਗੈਂਗਸਟਰ  ਦਿਲਪ੍ਰੀਤ ਸਿੰਘ ਬਾਬਾ ਨੂੰ ਸੋਮਵਾਰ ਸ਼ਾਮ ਨੂੰ ਰੋਪੜ ਪੁਲਿਸ ਮੋਹਾਲੀ ਅਦਾਲਤ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਈ ਹੈ।  ਦਿਲਪ੍ਰੀਤ ਨੂੰ ਆਨੰਦਪੁਰ ਸਾਹਿਬ ਅਦਾਲਤ ਵਿਚ ਪੇਸ਼ ਕਰਕੇ ਉਸ ਦਾ ਪੁਲਿਸ ਰਿਮਾਂਡ ਲਿਆ ਜਾਵੇਗਾ ਅਤੇ ਰੋਪੜ ਵਿਚ ਚਲ ਰਹੇ ਕੇਸਾਂ ਦੇ ਸਬੰਧ ਵਿਚ ਪੁਛਗਿੱਛ ਕੀਤੀ ਜਾਵੇਗੀ। ਰੋਪੜ ਪੁਲਿਸ ਦਿਲਪ੍ਰੀਤ ਨੂੰ ਕੜੀ ਸੁਰੱਖਿਆ ਵਿਚ ਰੋਪੜ ਦੇ ਸਿਵਲ ਹਸਪਤਾਲ ਵਿਚ ਲਿਆਈ। ਦੱਸ ਦੇਈਏ ਕਿ ਦਿਲਪ੍ਰੀਤ 'ਤੇ ਇਕੱਲੇ ਰੋਪੜ ਜ਼ਿਲ੍ਹੇ ਵਿਚ ਹੀ ਕਰੀਬ 17 ਮਾਮਲੇ ਦਰਜ ਹਨ। ਜਿਨ੍ਹਾਂ ਵਿਚ ਕਤਲ, ਇਰਾਦਾ ਕਤਲ, ਆਰਮ ਐਕਟ, ਐਨਡੀਪੀਐਸ ਐਕਟ ਆਦਿ ਸ਼ਾਮਲ ਹਨ। ਇਨ੍ਹਾਂ ਕੇਸਾਂ ਵਿਚ  ਉਹ ਰੋਪੜ ਪੁਲਿਸ ਨੂੰ ਲੋੜੀਂਦੇ ਸੀ। ਜ਼ਿਕਰਯੋਗ ਹੈ ਕਿ ਗੈਂਗਸਟਰ ਦਿਲਪ੍ਰੀਤ ਨੇ ਨੂਰਪੁਰ ਬੇਦੀ ਦੇ ਪਿੰਡ ਬ੍ਰਾਹਮਣਮਾਜਰਾ ਵਿਚ ਦੇਸਰਾਜ ਮੱਲ ਦਾ ਉਸ ਦੇ ਘਰ ਵਿਚ ਵੜ ਕੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਗੈਂਗਸਟਰ ਨੇ ਚੰਡੀਗੜ੍ਹ ਵਿਚ ਗੜ੍ਹਸ਼ੰਕਰ ਇਲਾਕੇ ਦੇ ÎਿÂਕ ਸਰਪੰਚ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।

ਹੋਰ ਖਬਰਾਂ »