ਮੋਗਾ, 7 ਅਗਸਤ, (ਹ.ਬ.) : ਕਾਊਂਟਰ ਇੰਟੈਲੀਜੈਂਸ ਨੇ ਮੋਗਾ ਪੁਲਿਸ ਦੇ ਨਾਲ ਮਿਲ ਕੇ ਰਾਜਸਥਾਨ ਦੇ ਚਿਤੌੜਗੜ੍ਹ ਤੋਂ ਭੁੱਕੀ ਦੀ ਤਸਕਰੀ ਕਰਨ ਵਾਲੇ ਇਕ ਨੈਟਵਰਕ ਨੂੰ ਬ੍ਰੇਕ ਕਰਕੇ ਦੋ ਮੁਲਜ਼ਮ ਕਾਬੂ ਕੀਤੇ ਹਨ ਪ੍ਰੰਤੂ ਗਿਰੋਹ ਦਾ ਕਿੰਗਪਿਨ ਦੇਬਨ ਅਤੇ ਉਸ ਦੇ ਦੋ ਸਾਥੀ ਫਰਾਰ ਹਨ। ਪੁਲਿਸ ਨੇ ਕੇਲੇ ਦੇ ਟਰੱਕ ਵਿਚੋਂ 180 ਭੁੱਕੀ ਦੀ ਬੋਰੀਆਂ ਬਰਾਮਦ ਕੀਤੀਆਂ ਹਨ। ਹਰੇਕ ਬੋਰੀ ਵਿਚ 40 ਕਿਲੋ ਭੁੱਕੀ ਹੈ। ਕੁਲ 7200  ਕਿਲੋ ਭੁੱਕੀ ਬਰਾਮਦ ਕੀਤੀ ਗਈ ਹੈ। ਪੁਲਿਸ ਮੋਗਾ ਦੇ ਪਿੰਡ ਲੰਡੇ  ਦੇ ਧਰਮਜੀਤ ਸਿੰਘ ਅਤੇ ਰਤੀਆ ਦੇ ਪਿੰਡ ਗੁਰਬੀਰ ਸਿੰਘ ਕੋਲੋਂ ਪੁਛਗਿੱਛ ਕਰ ਰਹੀ ਹੈ। ਮੋਗਾ ਦੇ ਪਿੰਡ ਦੋਲੇਵਾਲ ਦਾ ਕਿੰਗਪਿਨ ਜਗਦੇਵ ਸਿੰਘ ਉਰਫ ਦੇਬਨ, ਸ਼ਿੰਦਰ ਅਤੇ ਪਿੰਡ ਚਾਡਿਕ ਦੇ ਪਿੰਡ ਬੂਟਾ ਸਿੰਘ ਦੀ ਭਾਲ ਵਿਚ ਰੇਡ ਕੀਤੀ ਜਾ ਰਹੀ ਹੈ। ਏਆਈਜੀ ਹਰਕੰਵਲਪ੍ਰੀਤ ਸਿੰਘ ਖਖ ਨੇ ਦੱਸਿਆ ਕਿ ਮੋਗਾ ਦੇ ਪਿੰਡ ਦੋਲੇਵਾਲ ਵਿਚ ਤਸਕਰਾਂ 'ਤੇ ਉਨ੍ਹਾਂ ਦਾ ਵਿੰਗ ਨਜ਼ਰ ਰੱਖੇ ਹੋਏ ਸੀ। ਜਾਣਕਾਰੀ ਮਿਲੀ ਕਿ ਇਹ ਗਿਰੋਹ ਕੇਲੇ ਦੇ ਟਰੱਕ ਵਿਚ ਭੁੱਕੀ ਲਿਆ ਰਿਹਾ ਹੈ।  ਪੁਲਿਸ ਨੇ ਬਾਘਾਪੁਰਾਣਾ-ਜਗਰਾਉਂ ਰੋਡ 'ਤੇ ਟਰੱਕ ਰੋਕ ਕੇ ਡਰਾਈਵਰ ਧਰਮਜੀਤ ਸਿੰਘ ਅਤੇ ਉਸ ਦੇ ਸਾਥੀ ਗੁਰਬੀਰ ਨੂੰ ਫੜ ਲਿਆ। ਟਰੱਕ ਦੇ ਅੱਗੇ ਸਕਾਰਪੀਓ ਗੱਡੀ ਵਿਚ ਦੇਬਨ ਅਤੇ ਉਸ ਦੇ ਦੋ ਸਾਥੀ ਸਨ। ਉਹ ਗੱਡੀ ਲੈ ਕੇ ਫਰਾਰ ਹੋ ਗਏ। ਟਰੱਕ ਦੀ ਤਲਾਸ਼ੀ ਲਈ ਗਈ ਤਾਂ ਕੇਲੇ ਦੀ ਖੇਪ ਦੇ ਥੱਲੇ ਤੋਂ 180 ਬੋਰੀ ਭੁੱਕੀ ਦੀ ਨਿਕਲੀ। ਪੁਛਗਿੱਛ ਵਿਚ ਧਰਮਜੀਤ ਤੇ ਗੁਰਬੀਰ ਨੇ ਮੰਨਿਆ ਕਿ ਉਨ੍ਹਾਂ ਹਰ ਡੀਲ 'ਤੇ ਇਕ ਇਕ ਲੱਖ ਰੁਪਏ ਮਿਲਦੇ ਸਨ। ਉਨ੍ਹਾਂ ਦਾ ਕੰਮ ਹੁੰਦਾ ਸੀ ਕਿ ਉਹ ਕੇਲਾ ਜਾਂ ਹੋਰ ਚੀਜ਼ ਨਾਲ ਲੋਡ ਟਰੱਕ ਨੂੰ ਰਾਹੁਲ ਦੀ ਗੈਂਗ ਨੂੰ ਦਿੰਦੇ ਸਨ। 

ਹੋਰ ਖਬਰਾਂ »

ਹਮਦਰਦ ਟੀ.ਵੀ.