ਪੰਚਕੂਲਾ, 8 ਅਗਸਤ, (ਹ.ਬ.) : 25 ਅਗਸਤ 2017 ਨੂੰ ਪੰਚਕੂਲਾ ਵਿਚ ਹੋਈ ਹਿੰਸਾ ਦੇ ਮਾਮਲੇ ਵਿਚ ਐਸਆਈਟੀ ਨੂੰ ਵੱਡੀ ਕਾਮਯਾਬੀ ਮਿਲੀ ਹੈ। ਹਿੰਸਾ ਮਾਮਲੇ ਵਿਚ ਮੋਸਟ ਵਾਂਟੇਡ ਮੁਲਜ਼ਮ ਨਵੀਨ ਉਰਫ ਗੋਬੀ ਰਾਮ ਨੂੰ ਐਸਆਈਟੀ ਨੇ ਸਿਰਸਾ ਤੋਂ ਕਾਬੂ ਕਰ ਲਿਆ ਹੈ। ਮੁਲਜ਼ਮ 'ਤੇ 50 ਹਜ਼ਾਰ ਦਾ ਇਨਾਮ ਸੀ ਜੋ ਪਿਛਲੇ ਕਰੀਬ ਇਕ ਸਾਲ ਤੋਂ ਲਗਾਤਾਰ ਪੁਲਿਸ ਨੂੰ ਚਕਮਾ ਦੇ ਰਿਹਾ ਸੀ। ਫੜਿਆ ਗਿਆ ਮੁਲਜ਼ਮ ਡੇਰਾ ਮੁਖੀ ਦਾ ਬੇਹੱਦ ਕਰੀਬੀ ਹੋਣ ਦੇ ਨਾਲ ਨਾਲ ਡੇਰੇ ਦੀ ਕੋਰ ਕਮੇਟੀ ਦਾ ਮੈਂਬਰ ਰਹਿ ਚੁੱਕਾ ਹੈ।  ਮੁਲਜ਼ਮ ਦੀ ਸਿਰਸਾ ਡੇਰੇ ਦੇ ਟਰੱਸਟ ਵਿਚ ਵੀ ਅਹਿਮ ਭੂਮਿਕਾ ਸੀ। ਗੋਬੀ ਰਾਮ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ 'ਤੇ ਲਿਆ ਜਾਵੇਗਾ।  ਐਸਆਈਟੀ ਨੇ ਤਿੰਨ ਦਿਨ ਪਹਿਲਾਂ ਹਿੰਸਾ ਮਾਮਲੇ ਵਿਚ ਇਕ ਹੋਰ 50 ਹਜ਼ਾਰ ਦੇ ਇਨਾਮੀ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮ ਨੂੰ ਸਿਰਸਾ ਬਸ ਸਟੈਂਡ ਤੋਂ ਕਾਬੂ ਕੀਤਾ ਗਿਆ ਜੋ ਹਿੰਸਾ ਦੇ ਬਾਅਦ ਤੋਂ ਫਰਾਰ ਚਲ ਰਿਹਾ ਸੀ। 25 ਅਗਸਤ ਨੂੰ ਪੰਚਕੂਲਾ ਵਿਚ ਹੋਏ ਦੰਗੇ ਅਤੇ ਦੇਸ਼ਧਰੋਹ ਦੇ ਦੋਸ਼ ਵਿਚ ਦਰਜ ਕੇਸ ਵਿਚ ਵਾਂਟੇਡ ਗੋਬੀ ਰਾਮ ਮੂਲ ਤੌਰ 'ਤੇ ਰਾਜਸਥਾਨ ਦਾ ਰਹਿਣ ਵਾਲਾ ਹੈ। ਇਸ ਦੀ ਭੜਕੀ ਹਿੰਸਾ ਵਿਚ ਕੀ ਸਾਜਿਸ਼ ਸੀ ਇਹ ਰਿਮਾਂਡ ਦੌਰਾਨ ਪਤਾ ਚੱਲੇਗਾ।  ਉਸ ਕੋਲੋਂ ਹੋਣ ਵਾਲੀ ਪੁਛਗਿੱਛ ਵਿਚ ਹਿੰਸਾ ਅਤੇ ਸਿਰਸਾ ਡੇਰੇ ਨਾਲ ਜੁੜੇ ਕਈ  ਹੋਰ ਮਾਮਲਿਆਂ ਵਿਚ ਖੁਲਾਸਾ ਵੀ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ।

ਹੋਰ ਖਬਰਾਂ »