ਜਕਾਰਤਾ, 8 ਅਗਸਤ, (ਹ.ਬ.) : ਇੰਡੋਨੇਸ਼ੀਆ ਦੇ ਇਕ ਪਿੰਡ ਵਿਚ ਬਜ਼ੁਰਗ ਵਿਅਕਤੀ ਨੇ ਖੁਦ ਵਿਚ ਨੌਜਵਾਨ ਦੀ ਆਤਮਾ ਦਾ ਵਾਸ ਹੋਣ ਦਾ ਦਾਅਵਾ ਕਰਦੇ ਹੋਏ 15 ਸਾਲ ਤੱਕ ਇਕ ਲੜਕੀ ਦਾ ਸਰੀਰਕ ਸ਼ੋਸ਼ਣ ਕਰਦਾ ਰਿਹਾ। ਇਸ ਵਿਅਕਤੀ ਨੇ ਲੜਕੀ ਨੂੰ ਤਦ ਅਪਣੇ ਝਾਂਸੇ ਵਿਚ ਲੈ ਲਿਆ ਸੀ ਜਦ ਉਹ ਸਿਰਫ 12 ਸਾਲ ਦੀ ਸੀ। ਪੁਲਿਸ ਨੇ ਮੰਗਲਵਾਰ ਨੂੰ ਦੱਸਿਆ ਕਿ ਮਹਿਲਾ ਨੂੰ ਐਤਵਾਰ ਨੂੰ ਮੱਧ ਸੁਲਾਵੇਸੀ ਸੂਬੇ ਦੇ ਤੋਲੀਤੋਲੀ ਇਲਾਕੇ ਤੋਂ ਬਚਾਇਆ ਗਿਆ ਹੈ। ਖੁਫ਼ੀਆ ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਬਾਜੁਗਨ ਪਿੰਡ ਦੇ ਨੇੜੇ ਇਕ ਜੰਗਲ ਵਿਚ ਪਾਇਆ ਜਿੱਥੇ ਉਹ 2003 ਵਿਚ ਲਾਪਤਾ ਹੋਣ ਦੇ ਬਾਅਦ ਤੋਂ ਰਹਿ ਰਹੀ ਸੀ।
ਸੁਲਾਵੇਸੀ ਦੇ ਪੁਲਿਸ ਚੀਫ਼ ਮੁਹੰਮਦ ਇਕਬਾਲ ਅਲੁਕਡੁਸੀ ਨੇ ਕਿਹਾ ਕਿ ਉਸ ਬਜ਼ੁਰਗ ਜਿਸ ਦੀ ਹੁਣ ਉਮਰ 83 ਸਾਲ  ਹੋ ਚੁੱਕੀ ਹੈ ਉਸ ਨੇ ਲੜਕੀ ਨੂੰ ਆਮਰੀਨ ਨਾਂ ਦੇ ਇਕ ਲੜਕੀ ਨੂੰ  ਫ਼ੋਟੋ ਦਿਖਾਈ ਜਿਸ ਨੂੰ ਉਹ ਅਪਣਾ ਪ੍ਰੇਮੀ ਮੰਨਦੀ ਸੀ। ਇਕਬਾਲ ਨੇ ਕਿਹਾ ਕਿ ਉਸ ਨੇ ਲੜਕੀ ਨੂੰ ਇਹ ਭਰੋਸਾ ਦਿਵਾ ਦਿੱਤਾ ਕਿ ਆਮਰੀਨ ਦੀ ਆਤਮਾ ਉਸ ਵਿਚ ਵਾਸ ਕਰ ਗਈ ਹੈ । ਇਹ ਤੈਅ ਹੈ ਕਿ ਉਹ ਅਪਣੀ ਹਵਸ ਪੂਰੀ ਕਰ ਰਿਹਾ ਸੀ। 
ਇਕਬਾਲ ਨੇ ਅੱਗੇ ਦੱਸਿਆ ਕਿ ਲੜਕੀ ਨੂੰ ਲੱਗ ਰਿਹਾ ਸੀ ਕਿ ਉਹ ਆਮਰੀਨ ਦੇ ਨਾਲ ਸਬੰਧ ਬਣਾ ਰਹੀ ਹੈ ਲੇਕਿਨ ਉਹ ਅਸਲ ਵਿਚ ਉਸ ਬਜ਼ੁਰਗ ਦੀ ਹਵਸ ਨੂੰ ਪੂਰਾ ਕਰ ਰਹੀ ਸੀ। ਬਜ਼ੁਰਗ ਨੇ 2008 ਤੋਂ ਲੜਕੀ ਦੇ ਨਾਲ ਸਰੀਰਕ ਸਬੰਧ ਹੋਣ ਦੀ ਗੱਲ ਕਬੂਲੀ ਹੈ।
ਪੁਲਿਸ ਨੂੰ ਲੜਕੀ ਦੇ ਬਾਰੇ ਵਿਚ ਤਦ ਪਤਾ ਚਲਿਆ ਜਦ ਉਸ ਦੀ ਭੈਣ ਨੇ ਉਸ ਨੂੰ ਗੁਆਂਢ ਵਿਚ ਦੇਖਿਆ। ਉਸ ਬਜ਼ੁਰਗ ਨੇ ਲੜਕੀ ਦੇ ਲਾਪਤਾ ਹੋਣ 'ਤੇ ਉਸ ਦੇ ਮਾਪਿਆਂ ਨੂੰ ਕਿਹਾ ਸੀ ਕਿ ਉਹ ਕੰਮ ਕਰਨ ਦੇ ਲਈ ਜਕਾਰਤਾ ਚਲੀ ਗਈ ਹੈ। ਮੁਲਜ਼ਮ ਦੇ ਖ਼ਿਲਾਫ਼ ਬਾਲ ਸੁਰੱਖਿਆ ਕਾਨੂੰਨ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਦੋਸ਼ ਸਾਬਤ ਹੋਣ 'ਤੇ ਉਸ ਨੂੰ 15 ਸਾਲ ਦੀ ਸਜ਼ਾ ਸੁਣਾਈ ਜਾਵੇਗੀ।

ਹੋਰ ਖਬਰਾਂ »