ਇਸਲਾਮਾਬਾਦ, 9 ਅਗਸਤ, (ਹ.ਬ.) : ਠੰਡੀ ਜੰਗ ਦੌਰਾਨ ਇਕ ਦੂਜੇ ਦੇ ਕੱਟੜ ਵਿਰੋਧੀ ਰਹੇ ਰੂਸ ਅਤੇ ਪਾਕਿਸਤਾਨ ਨੇ ਦੋਪੱਖੀ  ਰੱਖਿਆ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਇਕ ਸਮਝੌਤੇ 'ਤੇ ਦਸਤਖਤ ਕੀਤੇ ਹਨ। ਇਸ ਤਹਿਤ ਪਾਕਿਸਤਾਨੀ ਫ਼ੌਜੀਆਂ ਨੂੰ ਰੂਸ ਦੇ ਫੌਜੀ ਸਿਖਲਾਈ ਸੈਂਟਰਾਂ ਵਿਚ ਸਿਖਲਾਈ ਦਿੱਤੀ ਜਾਵੇਗੀ। ਪਾਕਿਸਤਾਨ ਦੇ ਰੱਖਿਆ ਮੰਤਰਾਲੇ ਅਨੁਸਾਰ  ਇਹ ਸਮਝੌਤਾ ਮੰਗਲਵਾਰ ਨੂੰ ਰੂਸ-ਪਾਕਿਸਤਾਨ ਜਾÎਇੰਟ ਮਿਲਟਰੀ ਕੰਸਲਟੇਟਿਵ ਕਮੇਟੀ ਦੀ ਪਹਿਲੀ ਮੀਟਿੰਗ ਦੌਰਾਨ ਕੀਤਾ ਗਿਆ। ਦੋਵਾਂ ਦੇਸ਼ਾਂ ਨੂੰ ਰੂਸੀ ਫੈਡਰੇਸ਼ਨ  ਟਰੇਨਿੰਗ ਇੰਸਟੀਚਿਊਟ ਵਿਚ ਪਾਕਿਸਤਾਨੀ ਫ਼ੌਜੀਆਂ ਨੂੰ ਦਾਖ਼ਲਾ ਦੇਣ ਦੇ ਕਰਾਰ 'ਤੇ ਦਸਤਖਤ ਕੀਤੇ। ਉਪ ਰੱਖਿਆ ਮੰਤਰੀ ਕਰਨਲ ਜਨਰਲ ਅਲੈਗਜ਼ੈਂਡਰ ਵੀ ਫੋਮਿਨ ਦੀ ਅਗਵਾਈ ਵਿਚ ਰੂਸੀ ਪ੍ਰਤੀਨਿਧੀ ਮੰਡਲ ਨੇ ਛੇ ਅਤੇ ਸੱਤ ਅਗਸਤ ਨੂੰ ਪਾਕਿਸਤਾਨ ਦਾ ਦੌਰਾ ਕੀਤਾ ਅਤੇ ਜੇਐਮਸੀਸੀ ਦੀ ਪਹਿਲੀ ਮੀਟਿੰਗ ਵਿਚ ਹਿੱਸਾ ਲਿਆ।  ਇਸ ਮੀਟਿੰਗ ਵਿਚ ਪਾਕਿਸਤਾਨੀ ਪੱਖ ਦੀ ਅਗਵਾਈ ਰੱਖਿਆ ਸਕੱਤਰ ਲੈਫਟੀਨੈਂਟ ਜਨਰਲ ਸੇਵਾ ਮੁਕਤ ਜਮੀਰ ਉਲ ਹਸਨ ਸ਼ਾਹ ਨੇ ਕੀਤੀ। ਮੀਟਿੰਗ ਦੌਰਾਨ ਦੋਵਾਂ ਪੱਖਾਂ ਨੇ ਦੋਪੱਖੀ ਸਬੰਧਾਂ ਸਮੇਤ ਕਈ ਮਸਲਿਆਂ  'ਤੇ ਚਰਚਾ ਕੀਤੀ। ਦੱਸਣਯੋਗ ਹੈ ਕਿ ਅਮਰੀਕਾ ਨਾਲ ਸਬੰਧਾਂ ਵਿਚ ਆਏ ਠਹਿਰਾਉ ਕਾਰਨ ਪਾਕਿਸਤਾਨ ਦਾ ਝੁਕਾਅ ਚੀਨ ਅਤੇ ਰੂਸ ਵੱਲ ਵਧਿਆ ਹੈ। ਪਾਕਿਸਤਾਨ ਨੇ ਸਾਲ 2014 ਵਿਚ ਰੂਸ ਨਾਲ ਰੱਖਿਆ ਸਹਿਯੋਗ ਸਮਝੌਤਾ ਕੀਤਾ ਸੀ। ਇਸ ਪਿੱਛੋਂ ਦੋਵਾਂ ਦੇਸ਼ਾਂ ਵਿਚਕਾਰ ਨੇੜਤਾ ਵਧਦੀ ਜਾ ਰਹੀ ਹੈ। ਇਸ ਸਾਲ ਦੇ ਸ਼ੁਰੂ ਵਿਚ ਪਾਕਿਸਤਾਨ ਦੇ ਤਤਕਾਲੀ ਵਿਦੇਸ਼ ਮੰਤਰੀ ਖਵਾਜ਼ਾ ਆਸਿਫ ਨੇ ਮਾਸਕੋ ਦਾ ਦੌਰਾ ਕੀਤਾ ਹੈ।

ਹੋਰ ਖਬਰਾਂ »