ਨਵੀਂ ਦਿੱਲੀ, 9 ਅਗਸਤ, (ਹ.ਬ.) : ਇਕ ਭਾਰਤੀ ਪਰਿਵਾਰ ਨੇ ਦੋਸ਼ ਲਗਾਇਆ ਕਿ ਯੂਰਪ ਦੀ ਇਕ ਮਸ਼ਹੂਰ ਏਅਰਲਾਈਨਜ਼ 'ਤੇ ਮਾੜਾ  ਸਲੂਕ ਕਰਨ ਦਾ ਦੋਸ ਲਗਾਇਆ ਹੈ। ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਦੇ 3 ਸਾਲ ਦੇ ਬੇਟੇ ਦੇ ਰੋਣ 'ਤੇ ਏਅਰਲਾਈਨਜ਼ ਨੇ ਉਨ੍ਹਾਂ ਫਲਾਈਟ ਤੋਂ ਉਤਾਰਿਆ। ਪਰਿਵਾਰ ਦਾ ਕਹਿਣਾ ਹੈ ਕਿ ਬੱਚੇ ਦੇ ਰੋਣ 'ਤੇ ਮਾਂ ਜਦ ਉਸ ਨੂੰ ਚੁੱਪ ਕਰਵਾ ਰਹੀ ਸੀ ਤਾਂ ਕੈਬਿਨ ਕਰੂ ਦੇ ਇਕ ਮੈਂਬਰ ਨੇ ਬਹੁਤ ਖਰਾਬ ਟਿੱਪਣੀ ਕੀਤੀ ਅਤੇ ਉਨ੍ਹਾਂ ਜਹਾਜ਼ ਤੋਂ ਉਤਾਰ ਦਿੱਤਾ। ਪਰਿਵਾਰ ਦਾ ਦੋਸ਼ ਹੈ ਕਿ ਬੱਚੇ ਦੇ ਰੋਣ 'ਤੇ ਮਾਂ ਨੇ ਉਸ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਸੀ ਜਿਸ ਤੋਂ ਬਾਅਦ ਉਹ ਲਗਾਤਾਰ ਰੋਂਦਾ ਰਿਹਾ। ਘਟਨਾ ਫਲਾਈਟ ਦੇ ਟੇਕ ਆਫ਼ ਦੇ ਸਮੇਂ ਦੀ ਹੈ। ਇਸ ਤੋਂ ਬਾਅਦ ਪਰਿਵਾਰ ਦੇ ਨਾਲ ਬੱਚੇ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਕੁਝ ਹੋਰ ਭਾਰਤੀ ਪਰਿਵਾਰਾਂ ਨੂੰ ਵੀ ਫਲਾਈਟ ਤੋਂ ਉਤਾਰ ਦਿੱਤਾ ਗਿਆ।ਕਥਿਤ ਤੌਰ 'ਤੇ ਇਹ ਘਟਨਾ Îਇਕ ਬ੍ਰਿਟਿਸ਼ ਏਅਰਵੇਜ਼ ਦੀ ਲੰਡਨ-ਬਰਲਿਨ ਫਲਾਈਟ ਵਿਚ ਹੋਈ। ਘਟਨਾ 23 ਜੁਲਾਈ ਨੂੰ 1984 ਬੈਚ ਦੇ ਇਕ ਭਾਰਤੀ ਇੰਜੀਨੀਅਰਿੰਗ ਸਰਵਿਸ ਦੇ ਅਧਿਕਾਰੀ ਦੇ ਨਾਲ ਹੋਈ। ਅਧਿਕਾਰੀ ਫਿਲਹਾਲ ਰੋਡ ਟਰਾਂਸਪੋਰਟ ਮੰਤਰਾਲੇ ਵਿਚ ਕੰਮ ਕਰ ਰਹੇ ਹਨ। ਜਾਇੰਟ ਸੈਕਟਰੀ ਲੈਵਲ ਦੇ ਅਧਿਕਾਰੀ ਨੇ ਇਸ ਘਟਨਾ ਦੀ ਸ਼ਿਕਾਇਤ ਕੇਂਦਰੀ ਮੰਤਰੀ ਸੁਰੇਸ਼ ਪ੍ਹਭੁ ਨੂੰ ਕੀਤੀ। ਬਿਟਿਸ਼ ਏਅਰਵੇਜ਼ ਦੇ ਬੁਲਾਰੇ ਨੇ ਕਿਹਾ, ਇਸ ਤਰ੍ਹਾਂ ਦੇ ਦੋਸ਼ਾਂ ਨੂੰ ਅਸੀਂ ਬਹੁਤ ਗੰਭੀਰਤਾ ਨਾਲ ਲੈਂਦੇ ਹਨ। ਅਜਿਹੇ ਸਲੂਕ ਨੂੰ ਕਿਸੇ ਸੂਰਤ ਵਿਚ ਸਵੀਕਾਰ ਨਹੀਂ ਕੀਤਾ ਜਾ ਸਕਦਾ। ਕਿਸੇ ਵੀ ਆਧਾਰ 'ਤੇ ਯਾਤਰੀਆਂ ਦੇ ਨਾਲ ਭੇਦਭਾਵ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਹਨ। ਅਸੀਂ ਅਪਣੇ ਕਸਟਮਰ ਨਾਲ ਲਗਾਤਾਰ  ਸੰਪਰਕ ਵਿਚ ਹਨ ਅਤੇ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। 

ਹੋਰ ਖਬਰਾਂ »