ਆਮ ਆਦਮੀ ਪਾਰਟੀ ਅਤੇ ਪੀ.ਡੀ.ਪੀ. ਦੇ ਐਮ.ਪੀ ਵੋਟਿੰਗ ਦੌਰਾਨ ਰਹੇ ਗ਼ੈਰਹਾਜ਼ਰ

ਨਵੀਂ ਦਿੱਲੀ, , 9 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਐਨ.ਡੀ.ਏ. ਦੇ ਉਮੀਦਵਾਰ ਅਤੇ ਜਨਤਾ ਦਲ-ਯੂ ਦੇ ਐਮ.ਪੀ. ਹਰੀਵੰਸ਼ ਸਿੰਘ ਨੂੰ ਅੱਜ ਰਾਜ ਸਭਾ ਦਾ ਡਿਪਟੀ ਚੇਅਰਪਰਸਨ ਚੁਣ ਲਿਆ ਗਿਆ। ਵੱਕਾਰ ਦਾ ਸਵਾਲ ਬਣੀ ਇਸ ਚੋਣ ਵਿਚ ਬੀ.ਜੇ.ਪੀ. ਆਪਣੀ ਜਿੱਤ ਦਾ ਨਗਾੜਾ ਵਜਾਉਣ ਵਿਚ ਸਫ਼ਲ ਰਹੀ ਅਤੇ ਕਾਂਗਰਸ ਨੂੰ ਮੂੰਹ ਦੀ ਖਾਣੀ ਪਈ।
ਹਰੀਵੰਸ਼ ਸਿੰਘ ਨੂੰ 125 ਵੋਟਾਂ ਮਿਲੀਆਂ ਜਦਕਿ ਕਾਂਗਰਸ ਦੇ ਉਮੀਦਵਾਰ ਬੀ.ਕੇ. ਹਰੀਪ੍ਰਸਾਦ 105 ਵੋਟਾਂ ਹੀ ਲੈ ਸਕੇ। ਦਿਲਚਸਪ ਗੱਲ ਇਹ ਰਹੀ ਕਿ ਬਹੁਮਤ ਨਾ ਹੋਣ ਦੇ ਬਾਵਜੂਦ ਐਨ.ਡੀ.ਏ. ਆਪਣੇ ਉਮੀਦਵਾਰ ਦੀ ਜਿੱਤ ਪੱਕੀ ਕਰਨ ਵਿਚ ਸਫ਼ਲ ਰਿਹਾ। ਸ਼੍ਰੋਮਣੀ ਅਕਾਲੀ ਦਲ ਨੇ ਡਿਪਟੀ ਚੇਅਰਪਰਸਨ ਦੇ ਅਹੁਦੇ 'ਤੇ ਆਪਣੇ ਦਾਅਵੇਦਾਰੀ ਪੇਸ਼ ਕੀਤੀ ਸੀ ਪਰ ਐਨ ਮੌਕੇ 'ਤੇ ਬੀ.ਜੇ.ਪੀ. ਦੇ ਪ੍ਰਧਾਨ ਅਮਿਤ ਸ਼ਾਹ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਰਮਿਆਨ ਹੋਈ ਮੀਟਿੰਗ ਮਗਰੋਂ ਹਾਲਾਤ ਬਦਲ ਗਏ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਹਰੀਵੰਸ਼ ਸਿੰਘ ਦੀ ਹਮਾਇਤ ਕਰਨ ਦਾ ਐਲਾਨ ਕਰ ਦਿਤਾ। 

ਹੋਰ ਖਬਰਾਂ »