ਬੀਤੇ ਦਿਨੀਂ ਝੀਲ ਉੱਤੇ ਮਸਤੀ ਕਰਨ ਗਏ ਸਨ ਤਿੰਨ ਨੌਜਵਾਨ
ਕੈਲੀਫੋਰਨੀਆ, 9 ਅਗਸਤ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਵਿੱਚ ਕੈਲੀਫੋਰਨੀਆ ਦੀ ਇੱਕ ਝੀਲ ਵਿੱਚ ਡੁੱਬਣ ਕਾਰਨ 21 ਸਾਲਾ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਬੀਤੀ 4 ਅਗਸਤ ਨੂੰ ਤਿੰਨ ਪੰਜਾਬੀ ਨੌਜਵਾਨ ਕੈਲੇਫੋਰਨੀਆ ਦੀ ਟਾਹੋਏ ਝੀਲ ਉੱਤੇ ਮਸਤੀ ਕਰਨ ਗਏ ਸਨ। ਇਸੇ ਦੌਰਾਨ ਇਨ੍ਹਾਂ ਵਿੱਚੋਂ ਯੂਬਾ ਸਿਟੀ ਦੇ 21 ਸਾਲਾ ਨੌਜਵਾਨ ਰਮਨੀਕ ਸਿੰਘ ਬੈਂਸ ਨੇ ਤੈਰਨ ਲਈ ਝੀਲ ਵਿੱਚ ਛਾਲ ਮਾਰ ਦਿੱਤੀ, ਪਰ ਉਹ ਪਾਣੀ ਵਿੱਚ ਸੰਭਲ ਨਹੀਂ ਸਕਿਆ ਅਤੇ ਲਾਪਤਾ ਹੋ ਗਿਆ। ਅੱਜ ਉਸ ਦੀ ਲਾਸ਼ ਬਰਾਮਦ ਹੋ ਗਈ। ਸਾਊਥ ਲੇਕ ਟਾਹੋਏ ਪੁਲਿਸ ਨੇ ਦੱਸਿਆ ਕਿ ਰਮਨੀਕ ਸਿੰਘ ਬੈਂਸ ਨੇ ਕੋਈ ਤੈਰਾਕੀ ਉਪਕਰਨ ਨਹੀਂ ਪਾਇਆ ਹੋਇਆ ਸੀ। ਡੁੱਬਣ ਦੀ ਇਹ ਵੀ ਇੱਕ ਵਜ੍ਹਾ ਹੋ ਸਕਦੀ ਹੈ।