ਵਰਜੀਨੀਆ, 10 ਅਗਸਤ, (ਹ.ਬ.) : ਅਮਰੀਕਾ ਦੇ ਪੱਛਮੀ ਵਰਜੀਨੀਆ ਸੂਬੇ ਵਿਚ ਇਸ ਸਾਲ ਨਵੰਬਰ ਵਿਚ ਮੱਧਕਾਲੀ ਚੋਣਾਂ ਹੋਣੀਆਂ ਹਨ। ਦੇਸ਼ ਦੇ ਬਾਹਰ ਕੰਮ ਕਰ ਰਹੇ ਵਰਜੀਨੀਆਈ ਨਾਗਰਿਕਾਂ ਨੂੰ ਪਹਿਲੀ ਵਾਰ ਮੋਬਾਈਲ ਫ਼ੋਨ ਦੇ ਜ਼ਰੀਏ ਮਤਦਾਨ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਦੇ ਮੁਤਾਬਕ ਇਹ ਮੌਕਾ ਖ਼ਾਸ ਕਰਕੇ ਉਨ੍ਹਾਂ ਸੈਨਿਕਾਂ ਦੇ ਲਈ ਹੈ ਜੋ ਅਮਰੀਕਾ ਦੇ ਬਾਹਰ ਦੂਜੇ ਦੇਸ਼ਾਂ ਵਿਚ ਸੇਵਾਵਾਂ ਦੇ ਰਹੇ ਹਨ। ਹੁਣ ਤੱਕ ਇਸ ਤਕਨੀਕ ਦਾ ਇਸਤੇਮਾਲ ਸੀਮਤ ਟਰਾਇਲ ਰੰਜ਼ ਅਤੇ ਰਾਕ ਐਂਡ ਰੋਲ ਹਾਲ ਆਫ਼ ਫੇਮ ਜਿਹੀ ਪ੍ਰਾਈਵੇਟ ਚੋਣਾਂ ਦੇ ਲਈ ਕੀਤਾ ਗਿਆ ਸੀ । ਹੁਣ ਪਹਿਲੀ ਵਾਰ ਸੰਘੀ ਚੋਣ ਵਿਚ ਇਸ ਰਾਹੀਂ ਮਤਦਾਨ ਕੀਤਾ ਜਾਵੇਗਾ। ਹਾਲਾਂਕਿ ਚੋਣਾਂ ਦੀ  ਨਿਰਪੱਖਤਾ ਬਣਾਈ ਰੱਖਣ ਦੇ ਲਈ ਜ਼ੋਰ ਦੇਣ ਵਾਲੇ ਅਤੇ ਕੰਪਿਊਟਰ ਸੁਰੱਖਿਆ ਮਾਹਰਾਂ ਨੇ ਮੋਬਾਈਲ ਰਾਹੀਂ ਮਤਦਾਨ ਕਰਾਉਣ ਦੀ ਚੁਣੌਤੀਆਂ ਦੇ ਬਾਰੇ ਵਿਚ ਵੀ ਚੌਕਸ ਕੀਤਾ ਹੈ। ਇਕ ਮਾਹਰ ਨੇ ਇਸ ਨੂੰ 'ਭਿਆਨਕ ਵਿਚਾਰ' ਤੱਕ ਦੱਸਿਆ। ਵਰਜੀਨੀਆ ਨੇ ਮੋਬਾਈਲ ਰਾਹੀਂ ਮਤਦਾਨ ਕਰਾਉਣ ਦਾ ਫ਼ੈਸਲਾ ਅਜਿਹੇ ਸਮੇਂ ਲਿਆ ਹੈ ਜਦ ਅਮਰੀਕੀ ਖੁਫ਼ੀਆ ਏਜੰਸੀਆਂ ਨੇ ਮੱਧਕਾਲੀ ਚੋਣਾਂ ਵਿਚ ਰੂਸੀ ਹੈਕਰਾਂ ਦੇ ਦਖ਼ਲ ਦਾ ਸ਼ੱਕ ਜਤਾਉਂਦੇ ਹੋਏ ਚਿਤਾਵਨੀ ਦਿੱਤੀ ਹੈ। 
ਅਮਰੀਕਾ ਪਹਿਲਾਂ ਵੀ ਦੋਸ਼ ਲਗਾਉਂਦਾ ਰਿਹਾ ਹੈ ਕਿ 2016 ਦੇ ਰਾਸ਼ਟਰਪਤੀ ਚੋਣ ਵਿਚ ਰੂਸੀ ਹੈਕਰਾਂ ਨੇ ਰੂਸੀ ਸਰਕਾਰ ਦੀ ਸ਼ਹਿ 'ਤੇ ਦਖ਼ਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਅਮਰੀਕਾ ਵਿਚ ਇਸ ਮਾਮਲੇ ਨੂੰ ਲੇ ਕੇ ਜਾਂਚ ਵੀ ਚਲ ਹੈ। ਇਸ ਸਭ ਨਾਲ ਸਬੰਧਤ ਪੱਛਮੀ ਵਰਜੀਨੀਆ ਦੇ ਰਾਜ ਸਕੱਤਰ ਮੈਕ ਵਾਰਨਰ ਅਤੇ ਮਤਦਾਨ ਦੇ ਲਈ ਵੋਟਜ਼ ਐਪ ਬਣਾਉਣ ਵਾਲੀ ਬੋਸਟਨ ਦੀ ਕੰਪਨੀ ਇਸ ਗੱਲ 'ਤੇ ਜ਼ੋਰ ਦੇ ਰਹੀ ਹੈ ਕਿ ਮੋਬਾਈਲ ਰਾਹੀਂ ਮਤਦਾਨ ਕਰਾਉਣਾ ਸੁਰੱਖਿਅਤ ਰਹੇਗਾ।  ਮੋਬਾਈਲ ਰਾਹੀਂ ਮਤਦਾਨ ਕਰਨ ਦੇ ਲਈ ਸਭ ਤੋਂ ਪਹਿਲਾਂ ਵੋਟਰ ਨੂੰ ਸਰਕਾਰ ਦੁਆਰਾ ਜਾਰੀ ਪਛਾਣ ਪੱਤਰ ਦੀ ਫ਼ੋਟੋ ਅਤੇ ਖੁਦ ਦੇ ਚਿਹਰੇ  ਦਾ ਇਕ ਸੈਲਫੀ ਵੀਡੀਓ ਇਸਤੇਮਾਲ ਕਰਦੇ ਹੋਏ ਐਪ ਵਿਚ ਰਜਿਸਟਰ ਕਰਨਾ ਹੋਵੇਗਾ।
ਵੋਟਜ਼ ਐਪ ਦਾ ਕਹਿਣਾ ਹੈ ਕਿ ਚਿਹਰੇ ਦੀ ਪਛਾਣ ਕਰਨ ਵਾਲਾ ਸਾਫ਼ਟਵੇਅਰ ਇਹ ਯਕੀਨੀ ਬਣਾਵੇਗਾ ਕਿ ਫ਼ੋਟੋ ਅਤੇ ਵੀਡੀਓ ਸਬੰਧਤ ਯੂਜ਼ਰ ਦੇ ਹੀ ਹਨ। ਰਜਿਸਟਰੇਸ਼ਨ ਮਨਜ਼ੂਰ ਹੋ ਜਾਣ ਤੋਂ ਬਾਅਦ ਵੋਟਰ ਵੋਟਜ਼ ਐਪ ਦਾ ਇਸਤੇਮਾਲ ਮਤਦਾਨ ਦੇ ਲਈ ਕਰ ਸਕਣਗੇ। 

ਹੋਰ ਖਬਰਾਂ »

ਅੰਤਰਰਾਸ਼ਟਰੀ