ਬਿਊਨਸ ਆਇਰਸ, 10 ਅਗਸਤ, (ਹ.ਬ.) : ਅਰਜਨਟੀਨਾ ਦੀ ਸੰਸਦ ਨੇ ਗਰਭਪਾਤ ਨੂੰ ਮਾਨਤਾ ਦੇਣ ਵਾਲੇ ਬਿਲ ਨੂੰ ਖਾਰਜ ਕਰ ਦਿੱਤਾ ਹੈ। ਇਸ ਨਾਲ ਕੈਥਲਿਕ ਬਹੁਗਿਣਤੀ ਵਾਲੇ ਦੇਸ਼ ਵਿਚ ਗਰਭਪਾਤ ਅਧਿਕਾਰ ਸਮਰਥਕਾਂ ਨੂੰ ਝਟਕਾ ਲੱਗਾ ਹੈ। ਰਿਪੋਰਟ ਮੁਤਾਬਕ ਇਸ ਬਿਲ ਵਿਚ ਗਰਭਧਾਰਣ ਦੇ ਪਹਿਲੇ 14 ਹਫ਼ਤਿਆਂ ਦੇ ਦੌਰਾਨ ਗਰਭਪਾਤ ਦੀ ਆਗਿਆ ਦਿੱਤੀ ਗਈ ਹੈ। ਇਸ ਕਾਨੂੰਨ ਨੂੰ 14 ਜੂਨ ਨੂੰ ਚੈਂਬਰ ਆਫ਼ ਡਿਪਟੀਜ਼ ਨੇ ਮਨਜ਼ੂਰੀ ਦਿੱਤੀ ਸੀ। ਸੰਸਦ ਵਿਚ ਇਸ ਦੇ ਲਈ ਬੁਧਵਾਰ ਦੀ ਰਾਤ ਮਤਦਾਨ ਕੀਤਾ ਗਿਆ। ਕੁੱਲ 72 ਸੀਟਾਂ ਵਿਚ ਬਿਲ ਦੇ ਪੱਖ ਵਿਚ 31 ਅਤੇ ਖ਼ਿਲਾਫ਼ 38 ਵੋਟਾਂ ਪਈਆਂ। ਦੋ ਲੋਕ ਵੋਟਿੰਗ ਵਿਚ ਗੈਰ ਹਾਜ਼ਰ ਰਹੇ। ਹਿਊਮਨ ਰਾਈਟਸ ਵਾਚ ਦੀ ਸੀਨੀਅਰ ਅਮਰੀਕੀ ਸ਼ੋਧਕਰਤਾ ਤਮਾਰਾ ਤਾਰਾਸਿਕਾ ਬਰੋਨਰ ਨੇ ਕਿਹਾ, ਸਾਡੇ ਵਿਚੋਂ ਜੋ ਵੀ ਮਨੁੱਖੀ ਅਧਿਕਾਰਾਂ ਦੇ ਲਈ ਕੰਮ ਕਰਦੇ ਹਨ ਉਹ ਜਾਣਦੇ ਹਨ ਕਿ ਇਹ ਲੰਬੀ ਲੜਾਈ ਹੈ।  ਬਰੋਨਰ ਨੇ ਅੱਗੇ ਕਿਹਾ ਕਿ ਜੇਕਰ ਇਹ ਅੱਗੇ ਨਹੀਂ ਵਧਦਾ ਹੈ ਤਾਂ ਸਾਨੂੰ ਇਸ 'ਤੇ ਜ਼ੋਰ ਦੇਣਾ ਜਾਰੀ ਰੱਖਣਾ ਹੋਵੇਗਾ। ਸਾਂਸਦਾਂ ਨੇ ਬਿਲ 'ਤੇ ਬੁਧਵਾਰ ਦੇਰ ਰਾਤ ਤੱਕ ਚਰਚਾ ਕੀਤੀ। ਗਰਭਪਾਤ ਅਧਿਕਾਰ ਸਮਰਥਕ  ਕਾਰਕੁਨਾਂ ਨੇ ਰੈਲੀ ਕੱਢੀ ਅਤੇ ਕੈਥਲਿਕ ਚਰਚ ਨੇ ਰਾਜਧਾਨੀ ਬਿਊਨਸ ਆਇਰਸ ਵਿਚ ਮਾਸ ਫਾਰ ਲਾਈਫ ਦਾ ਆਯੋਜਨ ਕੀਤਾ।

ਹੋਰ ਖਬਰਾਂ »