ਨਵੀਂ ਦਿੱਲੀ, 10 ਅਗਸਤ, (ਹ.ਬ.) : ਪਾਕਿਸਤਾਨ ਵਿਚ ਇਮਰਾਨ  ਖਾਨ ਦੀ ਤਾਜਪੋਸ਼ੀ ਦੀ ਤਿਆਰੀਆਂ ਜ਼ੋਰਾਂ 'ਤੇ ਹਨ ਉਥੇ ਹੀ ਆਈਐਸਆਈ ਭਾਰਤ 'ਤੇ  ਰੋਜ਼ਾਨਾ ਅੱਤਵਾਦੀ ਹਮਲੇ ਦੀ ਸਾਜਿਸ਼ ਵਿਚ ਲੱਗੀ ਹੋਈ ਹੈ। ਭਾਰਤ ਅਤੇ ਪਾਕਿਸਤਾਨ ਸਰਹੱਦ 'ਤੇ ਲੱਗੇ ਥਰਮਲ ਇਮੈਜਿੰਗ ਡਿਵਾਈਸ ਚਕਮਾ ਦੇਣ ਦੇ ਲਈ ਆਈਐਸਆਈ ਨੇ ਅੱਤਵਾਦੀਆਂ ਨੂੰ ਐਂਟੀ ਥਰਮਲ ਜੈਕਟਾਂ ਦਿੱਤੀਆਂ ਹਨ। ਇਨ੍ਹਾਂ ਜੈਕਟਾਂ  ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਅੱਤਵਾਦੀ ਇਸ ਨੂੰ ਪਹਿਨ ਕੇ ਅਰਾਮ ਨਾਲ ਦੇਸ਼ ਦੀ ਸਰਹੱਦ ਵਿਚ ਦਾਖ਼ਲ ਹੋ ਸਕਦੇ ਹਨ।  ਖੁਫ਼ੀਆ ਏਜੰਸੀਆਂ ਦੀ ਇਸ ਰਿਪੋਰਟ ਤੋਂ ਬਾਅਦ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ।
ਗ੍ਰਹਿ ਮੰਤਰਾਲੇ ਨੂੰ ਭੇਜੀ ਖੁਫ਼ੀਆ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਆਈਐਸਆਈ ਨੇ ਐਂਟੀ ਥਰਮਲ ਜੈਕਟਾਂ ਨੂੰ ਪਾਕਿਸਤਾਨੀ ਸੈਨਾ ਦੇ ਉਨ੍ਹਾਂ ਖ਼ਾਸ ਯੂਨਿਟ ਨੂੰ ਵੀ ਮੁਹੱਈਆ ਕਰਵਾਇਆ ਹੈ ਜੋ ਅੱਤਵਾਦੀਆਂ ਨੂੰ ਭਾਰਤ ਵਿਚ ਘੁਸਪੈਠ ਕਰਾਉਣ ਦੇ ਲਈ ਸਰਹੱਦ 'ਤੇ ਮੌਜੂਦ ਹਨ। ਗ੍ਰਹਿ ਮੰਤਰਾਲੇ ਨਾਲ ਜੁੜੇ ਇਕ ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨ ਦੀ ਆਈਐਸਆਈ ਦੇਸ਼ ਵਿਚ ਵੱਡੇ ਹਮਲੇ ਦੀ ਸਾਜਿਸ਼ ਵਿਚ ਲੱਗੀ ਹੋਈ ਹੈ ਅਤੇ ਕੌਮਾਂਤਰੀ ਸਰਹੱਦ 'ਤੇ ਵੱਡੀ ਗਿਣਤੀ ਵਿਚ ਅੱਤਵਾਦੀਆਂ ਦੀ ਮੂਵਮੈਂਟ ਦੀ ਖੁਫ਼ੀਆ ਇਨਪੁਟ ਮਿਲੇ ਹਨ। 
ਖੁਫ਼ੀਆ ਏਜੰਸਆਂ ਨੂੰ ਮਿਲੀ ਰਿਪੋਰਟ ਮੁਤਾਬਕ, ਇਹ ਅੱਤਵਾਦੀ ਦੇਸ਼ ਵਿਚ ਘੁਸਪੈਠ ਕਰਨ ਦੇ ਲਈ ਤਿਆਰ ਹਨ। ਗ੍ਰਹਿ ਮੰਤਰਾਲੇ ਦੇ ਅਧਿਕਾਰੀ ਮੁਤਾਬਕ ਇਨ੍ਹਾਂ ਅੱਤਵਾਦੀਆਂ ਨੂੰ ਪਾਕਿਸਤਾਨ ਸੈਨਾ ਸਪੋਰਟ ਕਰ ਰਹੀ ਹੈ। ਰਿਪੋਰਟ ਮੁਤਾਬਕ ਇਨ੍ਹਾਂ ਅੱਤਵਾਦੀਆਂ ਦੇ ਨਾਲ ਪਾਕਿਸਤਾਨ ਆਰਮੀ ਦੇ ਜਵਾਨ ਵੀ ਸ਼ਾਮਲ ਹਨ। ਜੋ ਭਾਰਤੀ ਜਵਾਨਾਂ 'ਤੇ ਬੈਨ ਐਕਸ਼ਨ ਦੀ ਤਿਆਰੀ ਕਰ ਰਹੇ ਹਨ। 
ਰਿਪੋਰਟ ਮੁਤਾਬਕ ਭਾਰਤ ਦੇ ਸਰਜੀਕਲ ਸਟਰਾਈਕ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜੋ ਇੰਨੀ ਵੱਡੀ ਗਿਣਤੀ ਵਿਚ ਅੱਤਵਾਦੀ ਭਾਰਤੀ ਸਰਹੱਦ ਦੇ ਕੋਲ ਘੁਸਪੈਠ ਲਈ ਤਿਆਰ ਹਨ।  ਇਸ ਖ਼ਾਸ ਤਰੀਕੇ ਦੀ ਡਰੈਸ ਦੀ ਜਾਣਕਾਰੀ ਸਭ ਤੋਂ ਪਹਿਲਾਂ ਉਸ ਸਮੇਂ ਮਿਲੀ ਜਦ ਕੁਝ ਮਹੀਨੇ ਪਹਿਲਾਂ ਪਾਕਿਸਤਾਨ ਵਲੋਂ ਹੋ ਰਹੀ ਗੋਲੀਬਾਰੀ ਦੌਰਾਨ ਬੀਐਸਐਫ 'ਤੇ ਪਾਕਿਸਤਾਨੀ ਰੇਂਜਰਸ ਨੇ ਬੇਹੱਦ ਕਰੀਬ ਆ ਕੇ ਜੰਮੂ ਦੇ ਜੰਮੂਵਾਲ ਪੋਸਟ 'ਤੇ ਫਾਇਰਿੰਗ ਕੀਤੀ ਸੀ ਲੇਕਿਨ ਪਾਕਿਸਤਾਨੀ ਰੇਂਜਰਸ ਦੀ ਇਹ ਹਰਕਤ ਬੀਐਸਐਫ ਦੇ ਨਾਈਟ ਵਿਜ਼ਨ ਡਿਵਾਈਸ ਵਿਚ ਕੈਦ ਨਹੀਂ ਹੋ ਸਕੀ ਲੇਕਿਨ ਬਾਅਦ ਵਿਚ ਵੀਡੀਓ ਨੂੰ ਧਿਆਨ ਵਿਚ ਦੇਖਣ ਨੂੰ ਬਾਅਦ ਪਤਾ ਚਲਿਆ ਕਿ ਪਾਕਿ ਰੇਂਜਰਸ ਦਾ Îਇਕ ਜਵਾਨ ਬੀਐਸਐਫ 'ਤੇ ਕਾਫੀ ਨਜ਼ਦੀਕ ਆ ਕੇ ਫਾਇਰਿੰਗ ਕਰ ਰਿਹਾ ਸੀ।  ਖੁਫ਼ੀਆ ਰਿਪੋਰਟ ਮੁਤਾਬਕ ਅੱਤਵਾਦੀਆਂ ਦੇ ਖ਼ਿਲਾਫ਼ ਕਿਸੇ ਵੀ ਕਾਰਵਾਈ ਤੋਂ ਡਰੀ ਪਾਕਿਸਤਾਨੀ ਸੈਨਾ ਅਪਣੇ ਪੋਸਟ ਦੇ ਆਸ ਪਾਸ ਮਾਈਨਸ ਲਗਾ ਰਹੀ ਹੈ। ਤਾਕਿ ਭਾਰਤ 'ਤੇ ਅੱਤਵਾਦੀ ਹਮਲੇ ਤੋਂ ਬਾਅਦ Îਇਕ ਵਾਰ ਮੁੜ ਤੋਂ ਭਾਰਤੀ ਸੈਨਾ ਸਰਜੀਕਲ ਸਟਰਾਈਕਲ ਨਾ ਕਰ ਸਕੇ। 

ਹੋਰ ਖਬਰਾਂ »