ਨਵੀਂ ਦਿੱਲੀ, 11 ਅਗਸਤ, (ਹ.ਬ.) : ਚੀਨ ਵੱਲ ਝੁਕਾਅ ਰੱਖਣ ਵਾਲਾ ਮਾਲਦੀਵ  ਚਾਹੁੰਦਾ ਹੈ ਕਿ ਭਾਰਤ ਉਸ ਦੇ ਇੱਥੋਂ ਅਪਣੇ ਹੈਲੀਕਾਪਟਰ ਅਤੇ ਸੈਨਿਕਾਂ ਨੂੰ ਵਾਪਸ ਬੁਲਾ ਲਵੇ। ਦੋਵੇਂ ਦੇਸ਼ਾਂ ਦਾ ਇਸ ਸਬੰਧ ਵਿਚ ਕਰਾਰ ਜੂਨ ਵਿਚ ਸਮਾਪਤ ਹੋ ਚੁੱਕਾ ਹੈ। ਭਾਰਤ ਵਿਚ ਮਾਲਦੀਵ ਦੇ ਰਾਜਦੂਤ ਅਹਿਮਦ ਮੁਹੰਮਦ ਨੇ ਇਹ Îਇੱਛਾ ਜ਼ਾਹਰ ਕੀਤੀ ਹੈ।  ਮਾਲਦੀਵ ਦੇ ਰਾਸ਼ਟਰਪਤੀ ਅਬਦੁੱਲਾ ਯਾਮੀਨ ਦੀ ਚੀਨ ਹਮਾਇਤੀ ਸਰਕਾਰ ਨੇ ਨਵੀਂ ਦਿੱਲੀ ਨੂੰ ਇਹ ਤਾਜ਼ਾ ਝਟਕਾ ਦਿੱਤਾ ਹੈ। 
ਹਿੰਦ ਮਹਾਸਾਗਰ ਵਿਚ ਸਥਿਤ ਟਾਪੂ ਦੇਸ਼ ਵਿਚ ਭਾਰਤ ਅਤੇ ਚੀਨ ਆਹਮੋ ਸਾਹਮਣੇ ਹਨ। ਬੀਜਿੰਗ ਇੱਥੇ ਸੜਕ, ਪੁਲ ਅਤੇ ਵੱਡਾ ਹਵਾਈ ਅੱਡਾ ਬਣਾਉਣ ਵਿਚ ਜੁਟਿਆ ਹੋਇਆ ਹੈ। ਇਸ ਦੇਸ਼ ਨੂੰ ਦਹਾਕਿਆਂ ਤੋਂ ਸੈਨਿਕ ਅਤੇ ਨਾਗਰਿਕ ਸਹਾਇਤਾ ਮੁਹੱਈਆ ਕਰਵਾ ਰਹੇ ਭਾਰਤ ਦੇ ਲਈ ਇਹ ਇੱਕ ਵੱਡੀ ਚੁਣੌਤੀ ਹੈ। 
ਇਸੇ ਸਾਲ ਮਾਲਦੀਵ ਦੇ ਸੁਰਪੀਮ ਕੋਰਟ ਨੇ ਸਰਕਾਰ ਨੂੰ ਸਿਆਸੀ ਬੰਦੀਆਂ ਨੂੰ ਰਿਹਾਅ ਕਰਨ ਦਾ ਆਦੇਸ਼ ਦਿੱਤਾ ਸੀ। ਮਾਲਦੀਵ ਦੇ ਰਾਸ਼ਟਰਪਤੀ ਯਾਮੀਨ ਨੇ ਕੋਰਟ ਦੇ ਆਦੇਸ਼ ਨੂੰ ਮੰਨਣ ਤੋਂ ਇਨਕਾਰ ਕਰਦੇ ਹੋÂੈ ਐਮਰਜੈਂਸੀ ਲਾਗੂ ਕਰ ਦਿੱਤੀ ਹੈ। ਉਥੇ ਦੇ ਕੁਝ ਵਿਰੋਧੀ ਨੇਤਾਵਾਂ ਨੇ ਭਾਰਤ ਕੋਲੋਂ ਸੈਨਿਕ ਦਖ਼ਲ ਦੀ ਅਪੀਲ ਕੀਤੀ ਸੀ। ਇਸ ਨੂੰ ਲੈ ਕੇ ਮਾਲਦੀਵ ਸਰਕਾਰ ਦੀ ਚਿੰਤਾ ਵਧ ਗਈ ਸੀ।
ਦੋਵੇਂ ਦੇਸ਼ਾਂ ਦੇ ਵਿਚ ਪੈਦਾ ਹੋਏ ਤਣਾਅ ਦਾ ਅਸਰ ਸਹਿਯੋਗ ਪ੍ਰੋਗਰਾਮਾਂ 'ਤੇ ਪੈ ਰਿਹਾ ਹੈ। ਭਾਰਤ ਛੋਟੇ ਦੇਸ਼ਾਂ ਨੂੰ ਖੇਤਰ ਵਿਚ ਵਿਸ਼ੇਸ਼ ਆਰਥਿਕ ਜ਼ੋਨ ਦੀ ਰੱਖਿਆ, ਸਰਵੇ ਅਤੇ ਸਮੁੰਦਰੀ ਡਾਕੂਆਂ ਨਾਲ ਮੁਕਾਬਲਾ ਕਰਨ ਦੇ ਲਈ ਸੁਰੱਖਿਆ ਸਹਾਇਤਾ ਮੁਹੱਈਆ ਕਰਵਾਉਂਦਾ ਹੈ। 
ਮਾਲਦੀਵ ਨੇ ਰਾਜਦੂਤ ਨੇ ਕਿਹਾ ਕਿ ਭਾਰਤ ਨੇ ਦੋ ਹੈਲੀਕਾਪਟਰ ਮੁਹੱਈਆ ਕਰਵਾਏ ਹਨ। ਉਸ ਦੀ ਵਰਤੋਂ ਮੁੱਖ ਤੌਰ 'ਤੇ ਡਾਕਟਰੀ ਕੰਮ ਵਿਚ ਹੁੰਦੀ ਹੈ। ਲੇਕਿਨ ਜ਼ਿਆਦਾ ਸਮੇਂ ਤੱਕ ਉਸ ਦੀ ਜ਼ਰੂਰਤ ਨਹੀਂ ਹੋਵੇਗੀ ਕਿਉਂਕਿ ਟਾਪੂ ਦੇਸ਼ ਨੇ ਅਪਣੇ ਦਮ 'ਤੇ ਢੇਰ ਸਾਰੇ ਸਰੋਤ  ਤਿਆਰ ਕਰ ਲਏ ਹਨ। ਰਾਜਦੂਤ ਨੇ ਇਹ ਵੀ ਕਿਹਾ ਕਿ ਭਾਰਤ ਅਤੇ ਮਾਲਦੀਵ ਅਜੇ ਵੀ ਟਾਪੂ ਦੇ  ਵਿਸ਼ੇਸ਼ ਆਰਥਿਕ ਜ਼ੋਨ ਵਿਚ ਸਾਂਝੇ ਤੌਰ 'ਤੇ Îਨਿਗਰਾਨੀ ਕਰ ਰਹੇ ਹਨ। ਦੱਖਣ ਪੱਛਮ ਭਾਰਤ ਤੋਂ 400 ਕਿਲੋਮੀਟਰ ਦੂਰ ਸਥਿਤ ਮਾਲਦੀਵ ਦੁਨੀਆ ਦੇ ਸਭ ਤੋਂ ਰੁੱਝੇ ਸੁਮੰਦਰੀ ਮਾਰਗ 'ਤੇ ਸਥਿਤ ਹੈ। 

ਹੋਰ ਖਬਰਾਂ »