ਚੰਡੀਗੜ੍ਹ, 11 ਅਗਸਤ, (ਹ.ਬ.) : ਤੰਦਰੁਸਤ ਰਹਿਣ ਲਈ ਕਈ ਲੋਕ ਰੋਜ਼ਾਨਾ ਕਸਰਤ ਕਰਦੇ ਹਨ ਤੇ ਕੁਝ ਲੋਕ ਜਿੰਮ ਵੀ ਜਾਂਦੇ ਹਨ। ਲੇਕਿਨ ਇੰਨਾ ਕਰਨਾ ਹੀ ਕਾਫੀ ਨਹੀਂ ਹੈ। ਡਾਕਟਰ ਸਲਾਹ ਦਿੰਦੇ ਹਨ  ਕਿ ਜੇਕਰ ਆਪ ਲੰਮੀ ਉਮਰ ਭੋਗਣਾ ਚਾਹੁੰਦੇ ਹਨ ਤਾਂ ਅਪਣੇ ਲਾਈਫ ਸਟਾਇਲ ਨੂੰ ਇਸ ਤਰੀਕੇ ਨਾਲ ਬਣਾਓ ਕਿ ਬਿਮਾਰੀ ਤੁਹਾਨੂੰ ਛੂਹ ਵੀ ਨਾ ਸਕੇ। ਇਸੇ ਤਰ੍ਹਾਂ ਦੇ ਕੁਝ ਟਿਪਸ ਦੱਸ ਰਹੇ ਹਨ ਜਿਨ੍ਹਾਂ ਤੋਂ ਆਪ ਤੰਦਰੁਸਤ ਰਹਿ ਸਕਦੇ ਹਨ ਅਤੇ ਲੰਮੀ ਉਮਰ ਪਾ ਸਕਦੇ ਹਨ। 
ਜਿਵੇਂ ਜਿਵੇਂ ਉਮਰ ਵਧਦੀ ਜਾਂਦੀ ਹੈ, ਖਾਣ ਪੀਣ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ।  ਖਾਣ ਵਿਚ ਹਰੀ ਸਬਜ਼ੀਆਂ ਅਤੇ ਫ਼ਲ ਸ਼ਾਮਲ ਕਰੋ। ਆਪ ਚਾਹੋ ਤਾਂ ਕਿਸੇ ਡਾਇਟੀਸ਼ਿਅਨ ਤੋਂ ਵੀ ਸਲਾਹ ਲੈ ਸਕਦੇ ਹਨ। ਇਸ ਨਾਲ ਆਪ ਦਾ ਵਜ਼ਨ ਵੀ ਕੰਟਰੋਲ ਵਿਚ ਰਹੇਗਾ। ਇਸ ਉਮਰ ਵਿਚ ਦੁਨੀਆ ਨਾਲ ਮੋਹ ਘੱਟ ਹੋਣਾ ਚਾਹੀਦਾ। 
ਜੇਕਰ ਤੁਸੀਂ ਲੰਮੀ ਉਮਰ ਭੋਗਣਾ ਚਾਹੁੰਦੇ ਹਨ ਤਾਂ ਕਦੇ ਅਪਣੇ ਆਪ ਨੂੰ ਕਮਜ਼ੋਰ ਮਹਿਸੂਸ ਨਾ ਹੋਣ ਦਿਓ। ਜਦ ਤੱਕ ਆਪ ਕਰ ਸਕਦੇ ਹਨ ਕੁਝ ਨਾ ਕੁਝ ਕੰਮ ਕਰਦੇ ਰਹੋ।  ਜੇਕਰ ਆਪ ਫਿਲਹਾਲ ਕੋਈ ਨੌਕਰੀ ਕਰ ਰਹੇ ਹਨ ਤਾਂ ਚੰਗਾ ਹੈ ਅਤੇ ਰਿਟਾਇਰਮੈਂਟ ਤੋਂ ਬਾਅਦ ਵੀ ਖਾਲੀ ਨਾ ਬੈਠੋ।  ਥੋੜ੍ਹੀ ਜਿਹੀ ਮਿਹਨਤ ਦਾ ਕੰਮ ਹਮੇਸ਼ਾ ਕਰਦੇ ਰਹੇ। ਲੋਕਾਂ ਵਿਚ ਖੁਸ਼ੀਆ ਵੰਡੋ ਅਤੇ ਖੁਸ਼ੀਆਂ ਲਿਆਵੋ।  ਇਸ ਨਾਲ ਆਪ ਦੀ ਸਿਹਤ ਠੀਕ ਰਹੇਗੀ। ਹੱਸਣ ਨਾਲ ਦਰਦ ਘੱਟ ਹੁੰਦਾ ਹੈ। ਕਿਸੇ ਨਾਲ ਅਪਣੇ ਅਨੁਭਵ ਸ਼ੇਅਰ ਕਰਨ ਨਾਲ ਮਨ ਹਲਕਾ ਹੁੰਦਾ ਹੈ। ਜੇਕਰ ਆਪ ਦੀ ਗੱਲ ਨਾਲ ਕਿਸੇ ਨੂੰ ਖੁਸ਼ੀ ਮਿਲਦੀ ਹੈ ਤਾਂ ਉਸ ਨਾਲ ਆਪ ਦੇ ਅੰਦਰ ਪਾਜ਼ੀਟਿਵ ਐਨਰਜੀ ਆਵੇਗੀ। ਜੇਕਰ ਆਪ ਦਾ ਘਰ ਕਾਫੀ ਵੱਡਾ ਹੈ ਜਾਂ ਫੇਰ ਆਫ਼ਿਸ ਵਿਚ ਉਪਰਲੀ ਮੰਜ਼ਿਲ 'ਤੇ ਆਉਣਾ ਜਾਣਾ ਹੈ ਤਾਂ ਲਿਫਟ ਦਾ ਘੱਟ ਤੋਂ ਘੱਟ ਉਪਯੋਗ ਕਰੋ। ਜਿੰਨਾ ਹੋ ਸਕੇ ਪੌੜੀਆਂ ਰਾਹੀਂ ਆਓ ਜਾਓ, ਇਸ ਨਾਲ ਤੁਹਾਡੀ ਕਸਰਤ ਵੀ ਹੋ ਜਾਵੇਗੀ।

ਹੋਰ ਖਬਰਾਂ »