ਪੰਚਕੂਲਾ, 13 ਅਗਸਤ, (ਹ.ਬ.) : ਹਰਿਆਣਾ, ਪੰਜਾਬ ਅਤੇ ਰਾਜਸਥਾਨ ਵਿਚ ਮੋਸਟ ਵਾਂਟੇਡ ਗੈਂਗਸਟਰ, ਸੰਪਤ ਨਹਿਰਾ ਦੇ ਸ਼ਾਰਪ ਸ਼ੂਟਰ ਅੰਕਿਤ ਅਤੇ ਪੰਚਕੂਲਾ ਪੁਲਿਸ  ਦੇ ਵਿਚ ਰਾਜਸਥਾਨ ਦੇ ਸ੍ਰੀ ਗੰਗਾਨਰ ਜ਼ਿਲ੍ਹੇ ਵਿਚ ਫਾਇਰਿੰਗ ਹੋਈ। ਜਿਸ ਵਿਚ ਗੈਂਗਸਟਰ ਅੰਕਿਤ ਨੂੰ ਫੜਨ ਦੇ ਲਈ ਗਈ ਪੰਚਕੂਲਾ ਪੁਲਿਸ ਦੀ ਕਰਾਈਮ ਬਰਾਂਚ 26  ਦੀ ਟੀਮ ਨੂੰ  ਦੇਖਦੇ ਹੀ ਅੰਕਿਤ ਨੇ ਗੋਲੀਆਂ ਚਲਾਉਣੀ ਸ਼ੁਰੂ ਕਰ ਦਿੱਤੀ। ਉਸ ਤੋਂ ਬਾਅਦ ਪਹਿਲਾਂ ਤਾਂ ਇਕ ਮਕਾਨ ਦੀ ਆੜ ਵਿਚ ਲੁਕਿਆ ਅਤੇ ਉਸ ਤੋਂ ਬਾਅਦ ਉਥੋਂ ਬਾਈਕ ਲੈ ਕੇ ਫਰਾਰ ਹੋ ਗਿਆ। ਇਸ ਤੋਂ ਬਾਅਦ ਜਦ ਪੁਲਿਸ ਨੇ ਪਿੱਛਾ ਕੀਤਾ ਤਾਂ Îਇਕ ਗੱਡੀ ਵਿਚ ਪੰਜਾਬ ਰੇਂਜ ਵਿਚ ਫਰਾਰ ਹੋ ਗਿਆ। ਜਿਸ ਤੋਂ ਬਾਅਦ ਪੰਚਕੂਲਾ ਪੁਲਿਸ ਨੇ ਮਾਮਲੇ ਦੀ ਜਾਣਕਾਰੀ ਰਾਜਸਥਾਨ ਅਤੇ ਪੰਜਾਬ ਪੁਲਿਸ ਨੂੰ ਦਿੱਤੀ।  ਅਸਲ ਵਿਚ ਰਾਜਸਥਾਨ ਦੇ ਸ੍ਰੀ ਗੰਗਾਨਗਰ ਜ਼ਿਲ੍ਹੇ ਦੇ ਸਾਦੁਲ ਸ਼ਹਿਰ ਵਿਚ ਅੰਕਿਤ ਦੇ  ਹੋਣ ਬਾਰੇ ਪੰਚਕੂਲਾ ਪੁਲਿਸ ਨੂੰ ਸੂਚਨਾ ਮਿਲੀ ਸੀ। ਕਰਾਈਮ ਬਰਾਂਚ ਇੰਸਪੈਕਟਰ ਅਮਨ ਕੁਮਾਰ ਦੀ ਟੀਮ ਐਤਵਾਰ ਨੂੰ ਪੁੱਜੀ।  ਇਕ ਜਗ੍ਹਾ 'ਤੇ  ਉਸ ਦੀ ਉਡੀਕ ਕੀਤੀ ਜਾ ਰਹੀ ਸੀ। ਇਸ ਦੌਰਾਨ ਉਹ ਆਇਆ ਤੇ ਫਾਇਰਿੰਗ ਕਰਕੇ ਫਰਾਰ ਹੋ ਗਿਆ।  ਪੰਚਕੂਲਾ ਪੁਲਿਸ ਦੀ ਟੀਮ 'ਤੇ ਜਦ ਫਾਇਰਿੰਗ  ਕੀਤੀ ਗਈ ਤਾਂ ਉਸ ਤੋਂ ਬਾਅਦ ਕਰਾਈਮ ਬਰਾਂਚ ਸੈਕਟਰ 26 ਇੰਸਪੇਕਟਰ ਅਮਨ ਕੁਮਾਰ ਦੀ ਟੀਮ ਨੇ ਉਸ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਲੇਕਿਨ ਜਦ ਉਹ ਬਾਈਕ 'ਤੇ ਫਰਾਰ ਹੋ ਗਿਆ ਤਾਂ ਲੋਕਲ ਪੁਲਿਸ ਨੂੰ ਇਸ ਬਾਰੇ ਵਿਚ ਜਾਣਕਾਰੀ ਦਿੱਤੀ ਗਈ ਲੇਕਿਨ  ਲੋਕਲ ਪੁਲਿਸ ਵਲੋਂ ਘੇਰਾਬੰਦੀ ਨਹੀਂ ਹੋ ਸਕੀ। ਜਿਸ ਤੋਂ ਬਾਅਦ ਪੁਲਿਸ ਦੀ ਟੀਮ ਜਦ ਤੱਕ ਉਸ ਦੀ ਬਾਈਕ ਦੇ ਕੋਲ ਪੁੱਜੀ ਤਾਂ ਉਹ ਕਿਸੇ ਰਾਹਗੀਰ ਦੀ ਗੱਡੀ ਨੂੰ ਲੁੱਟ ਕੇ ਫਰਾਰ ਹੋ ਗਿਆ। 

ਹੋਰ ਖਬਰਾਂ »