ਜ਼ੀਰਕਪੁਰ, 13 ਅਗਸਤ, (ਹ.ਬ.) : ਰਾਤ ਨੂੰ 12 ਵਜੇ ਤੋਂ ਬਾਅਦ ਪਾਰਟੀ ਬੰਦ ਕਰਨੇ ਦੇ ਡੀਸੀ ਦੇ ਨਿਰਦੇਸ਼ਾਂ ਦਾ ਪਾਲਣ ਕਰਨ ਆ ਰਹੀ ਪੁਲਿਸ ਨੂੰ ਚਕਮਾ ਦੇਣ ਦੇ ਲਈ ਮੋਹਾਲੀ ਅਤੇ ਜ਼ੀਰਕਪੁਰ ਦੇ ਡਿਸਕ ਮਾਲਕਾਂ ਨੇ ਨਵਾਂ ਹੱਥਕੰਡਾ ਅਪਣਾਇਾ ਹੈ। ਰਾਤ 12 ਵਜੇ ਤੋਂ ਬਾਅਦ ਉਹ ਅਪਣੇ ਡਿਸਕ ਦੀ ਬਹਾਰਲੀ ਲਾਈਟਾਂ ਬੰਦ ਕਰ ਦਿੰਦੇ ਹਨ। ਦਿਖਾਉਣ ਦੇ ਲਈ ਤਾਲਾ ਵੀ ਲਗਾਉਂਦੇ ਹਨ। ਲੇਕਿਨ ਭੀੜ ਅੰਦਰ ਹੀ ਹੁੰਦੀ ਹੈ ਅਤੇ ਡਿਸਕ ਚਲਦਾ ਰਹਿੰਦਾ ਹੈ। ਲੇਕਿਨ ਪੁਲਿਸ ਨੇ ਡਿਸਕ ਮਾਲਕਾਂ ਦੀ ਇਸ ਚਲਾਕੀ ਨੂੰ ਬੀਤੀ ਰਾਤ ਫੜ ਲਿਆ ਹੈ। ਡਿਸਕ ਆਨਰਸ ਅਤੇ ਬਾਊਂਸਰ ਡਿਸਕ ਦੀ ਭੀੜ ਨੂੰ ਲਾਕ ਕਰਕੇ ਖੁਦ ਬਾਹਰ ਬੈਠ ਗਏ ਸਨ। ਲੇਕਿਨ ਜਿਵੇਂ ਹੀ ਡੀਐਸਪੀ ਨੇ ਡਿਸਕ 'ਤੇ ਰੇਡ ਕੀਤੀ ਤਾਂ ਡਿਸਕ ਪ੍ਰਬੰਧਕ ਅਤੇ ਬਾਊਂਸਰ ਫਰਾਰ ਹੋ ਗਏ। ਡਿਸਕ ਦੇ ਗੇਟ ਦੀ ਚਾਬੀਆਂ ਵੀ ਉਨ੍ਹਾਂ ਦੇ ਕੋਲ ਤੋਂ ਹੀ ਮਿਲੀਆਂ।  ਉਹ ਭੀੜ ਨੂੰ ਅੰਦਰ ਲਾਕ ਕਰਕੇ ਹੀ ਉਥੋਂ ਭੱਜ ਗਏ।  ਜ਼ੀਰਕਪੁਰ ਵਿਚ ਹਿਪਨੋਟਿਸ ਨੂੰ ਛੱਡ ਕੇ ਬਾਕੀ ਡਿਸਕ ਟਾਈਮ 'ਤੇ ਬੰਦ ਹੋਏ। ਮੋਹਾਲੀ ਵਿਚ ਫੇਜ਼ 11 ਦੇ ਵਾਕਿੰਗ ਸਟਰੀਟ ਵਿਚ ਵੀ ਦੇਰ ਰਾਤ ਤੱਕ ਪਾਰਟੀ ਚਲਦੀ ਰਹੀ। ਹਿਪਨੋਟਿਕ ਡਿਸਕ ਦੇ ਅੰਦਰ ਐਂਟਰੀ ਲੈਣ ਤੋਂ ਬਾਅਦ ਪੁਲਿਸ ਟੀਮ ਵਲੋਂ ਡਿਸਕ ਦੇ ਦਰਵਾਜ਼ੇ ਲਾਕ ਕਰ ਦਿੱਤੇ ਅਤੇ ਅੰਦਰ ਮੌਜੂਦ ਕਰੀਬ 150 ਲੋਕਾਂ ਦੀ ਸਰਚ ਕੀਤੀ ਗਈ। ਜਿਸ ਤੋਂ ਬਾਅਦ ਪੁਲਿਸ ਨੇ ਅੰਦਰ ਤੋਂ ਪੂਰੇ ਡਿਸਕ ਦੀ ਤਲਾਸ਼ੀ ਲਈ। ਤਲਾਸ਼ੀ ਦੌਰਾਨ ਪੁਲਿਸ ਨੂੰ ਅੰਦਰ ਤੋਂ ਚੰਡੀਗੜ੍ਹ ਦੀ ਸ਼ਰਾਬ ਮਿਲੀ। ਡਿਸਕ ਦੇ ਅੰਦਰ ਚੰਡੀਗੜ੍ਹ ਦੀ ਸ਼ਰਾਬ ਪਰੋਸੀ ਜਾ ਰਹੀ ਸੀ। ਪੁਲਿਸ ਨੇ 60 ਬੋਤਲਾਂ ਬੀਅਰ ਦੀ ਚੰਡੀਗੜ੍ਹ ਮਾਰਕਾ ਮਿਲੀਆਂ।  ਇਸ ਤੋਂ ਇਲਾਵਾ ਬਰਾਂਡ ਦੀ ਅੱਧੀ ਅੱਧੀ ਚੰਡੀਗੜ੍ਹ ਮਾਰਕਾ ਦੀ ਬੋਤਲਾਂ ਬਰਾਮਦ ਹੋਈਆਂ। ਪੁਲਿਸ ਨੇ ਹਿਪਨੋਇਟਕ ਦੇ ਮੈਨੇਜਰ ਬ੍ਰਿਜ ਭੂਸ਼ਣ ਪਾਲੀ, ਦਿਲਪ੍ਰੀਤ ਸਿੰਘ ਅਤੇ ਹੋਰ ਨੌਜਵਾਨਾਂ ਦੇ ਖ਼ਿਲਾਫ਼ ਮਾਰਕੁੱਟ ਦਾ ਕੇਸ ਦਰਜ ਕੀਤਾ ਹੈ।

ਹੋਰ ਖਬਰਾਂ »