ਨਵੀਂ ਦਿੱਲੀ, 15 ਅਗਸਤ, (ਹ.ਬ.) : ਆਮ ਆਦਮੀ ਪਾਰਟੀ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਪੱਤਰਕਾਰ ਰਹੇ ਆਸ਼ੂਤੋਸ਼ ਨੇ ਬੁਧਵਾਰ ਨੂੰ ਟਵਿਟਰ ਦੇ ਜ਼ਰੀਏ ਪਾਰਟੀ ਤੋਂ ਅਸਤੀਫ਼ੇ ਦਾ ਐਲਾਨ ਕੀਤਾ। ਉਨ੍ਹਾਂ ਨੇ ਅਸਤੀਫ਼ੇ ਦੇ ਪਿੱਛੇ ਬੇਹੱਦ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਹੈ। ਹਾਲਾਂਕਿ ਚਰਚਾ ਇਹ ਵੀ ਹੈ ਕਿ ਉਹ ਰਾਜ ਸਭਾ ਵਿਚ ਨਹੀਂ ਭੇਜੇ ਜਾਣ ਕਾਰਨ ਨਾਰਾਜ਼ ਚਲ ਰਹੇ ਸਨ। ਆਸ਼ੂਤੋਸ਼ ਦੇ ਅਸਤੀਫ਼ੇ  ਤੋਂ ਬਾਅਦ ਇਕ ਵਾਰ ਮੁੜ ਫੇਰ ਕੁਮਾਰ ਵਿਸ਼ਵਾਸ ਨੇ ਅਰਵਿੰਦ ਕੇਜਰੀਵਾਲ 'ਤੇ Îਨਿਸ਼ਾਨਾ ਸਾਧਿਆ ਹੈ।
ਆਸ਼ੂਤੋਸ਼ ਨੇ ਟਵੀਟ ਵਿਚ ਕਿਹਾ, ਹਰ ਸਫਰ ਦਾ ਇਕ ਅੰਤ ਹੁੰਦਾ ਹੈ। ਮੇਰਾ ਆਮ ਆਦਮੀ ਪਾਰਟੀ ਦੇ ਨਾਲ ਜੁੜਾਅ  ਚੰਗਾ ਅਤੇ ਕਰਾਂਤੀਕਾਰੀ ਸੀ, ਇਸ ਦਾ ਵੀ ਅੰਤ ਹੋ ਗਿਆ ਹੈ। ਮੈਂ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ ਅਤੇ ਪੀਏਸੀ ਨੂੰ ਇਸ ਸਵੀਕਾਰ ਕਰਨ ਦੀ ਅਪੀਲ ਕੀਤੀ ਹੈ। ਇਹ ਸ਼ੁੱਧ ਤੌਰ 'ਤੇ ਬੇਹੱਦ ਨਿੱਜੀ ਫ਼ੈਸਲਾ ਹੈ। ਪਾਰਟੀ  ਅਤੇ ਸਹਿਯੋਗ ਦੇਣ ਵਾਲਿਆਂ ਨੂੰ ਧੰਨਵਾਦ।
ਇੱਕ ਹੋਰ ਟਵੀਟ ਵਿਚ ਉਨ੍ਹਾਂ ਨੇ ਪੱਤਰਕਾਰਾਂ ਨੂੰ ਨਿੱਜਤਾ ਦੇ ਸਨਮਾਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਉਹ ਇਸ ਮਾਮਲੇ ਵਿਚ ਕੋਈ ਬਿਆਨ ਨਹੀਂ ਦੇਣਗੇ। ਪਾਰਟੀ ਵਲੋਂ ਵੀ ਅਜੇ ਕੋਈ ਪ੍ਰਤੀਕ੍ਰਿਆ ਨਹੀਂ ਦਿੱਤੀ ਗਈ ਹੈ। ਟੈਲੀਵਿਜ਼ਨ ਦੇ ਮਸ਼ਹੂਰ ਐਂਕਰ ਆਸ਼ੂਤੋਸ਼ ਨੇ 11 ਜਨਵਰੀ 2014 ਨੂੰ 'ਆਪ' ਦਾ ਪੱਲਾ ਫੜਿਆ ਸੀ। ਅੰਨਾ ਦੇ ਅੰਦੋਲਨ ਦੇ ਸਮੇਂ ਤੋਂ ਹੀ ਆਸ਼ੂਤੋਸ਼ ਕਰੱਪਸ਼ਨ ਦੇ ਖ਼ਿਲਾਫ਼ ਮੁਹਿੰਮ ਦਾ ਖੁਲ੍ਹ ਕੇ ਸਮਰਥਨ ਕਰਦੇ ਰਹੇ ਸੀ। ਉਨ੍ਹਾਂ ਨੇ ਅੰਨਾ ਦੇ ਜਨ ਲੋਕਪਾਲ ਅੰਦੋਲਨ 'ਤੇ ਇਕ ਕਿਤਾਬ ਵੀ ਲਿਖੀ ਸੀ।  ਆਸ਼ੂਤੋਸ਼ ਦੇ ਅਸਤੀਫ਼ੇ ਤੋਂ ਬਾਅਦ ਕੁਮਾਰ ਵਿਸ਼ਵਾਸ ਨੇ ਇਕ ਵਾਰ ਮੁੜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਹਰ ਪ੍ਰਤਿਭਾ ਸੰਪੰਨ ਸਾਥੀ ਦੀ ਸਾਜਿਸ਼ ਤਹਿਤ ਸਿਆਸੀ ਹੱਤਿਆ ਕੀਤੀ ਗਈ। 

ਹੋਰ ਖਬਰਾਂ »