ਲੰਡਨ, 16 ਅਗਸਤ, (ਹ.ਬ.) : ਬੀਤੇ ਬੁਧਵਾਰ ਲਿਨੇ ਵਿਲਕਿੰਸਨ ਅਪਣੇ ਬਗੀਚੇ ਤੋਂ ਕੁਝ ਸਬਜ਼ੀਆਂ ਲੈਣ ਗਈ ਅਤੇ ਹੈਰਾਨ ਰਹਿ ਗਈ। ਦਰਅਸਲ, ਵਿਲਕਿੰਸਨ ਦੇ ਬਗੀਚੇ ਵਿਚ ਇਕ ਗਾਜਰ ਅਜਿਹੀ ਵੀ ਸੀ ਜੋ ਦਿਖਣ ਵਿਚ ਬਿਲਕੁਲ ਕਿਸੇ ਬੱਚੇ ਦੀ ਹਥੇਲੀ ਲੱਗ ਰਹੀ ਸੀ। ਹੁਣ ਵਿਲਕਿੰਸਨ ਦੀ ਇਹ ਗਾਜਰੀ ਕਾਫੀ ਮਸ਼ਹੂਰ ਹੋ ਰਹੀ ਹੈ । 63 ਸਾਲਾ ਵਿਲਕਿੰਸਨ ਯੂਨਾਈਟਡ ਕਿੰਗਡਮ ਦੇ ਅਲਵਸਟਰਨ ਵਿਚ ਰਹਿੰਦੀ ਹੈ।
ਵਿਲਕਿੰਸਨ ਨੇ ਦੱਸਿਆ ਕਿ ਜਦ ਮੈਂ ਪਹਿਲੀ ਵਾਰ ਇਸ ਗਾਜਰ ਨੂੰ ਜ਼ਮੀਨ ਤੋਂ ਖਿੱਚਿਆ ਤਾਂ ਮੈਨੂੰ ਲੱਗਾ ਕਿ ਕਿਤੇ ਇਸ ਨਾਲ ਮੇਰੀ ਮੌਤ ਨਾ ਹੋ ਜਾਵੇ। ਇਹ ਬਿਲਕੁਲ ਬੱਚੇ ਦੇ ਹੱਥ ਜਿਹੀ ਸੀ। ਮੈਨੂੰ ਨਾਰਮਲ ਹੋਣ ਵਿਚ ਕੁਝ ਮਿੰਟ ਦਾ ਸਮਾਂ ਲੱਗਾ। ਵਿਲਕਿੰਸਨ ਅੱਗੇ ਕਹਿੰਦੀ ਹੈ, ਮੈਨੂੰ ਨਹੀਂ ਪਤਾ ਕਿ ਗਾਜਰ ਦਾ Îਇਹ ਆਕਾਰ ਕਿਵੇਂ ਬਣਿਆ? Îਇੱਥੇ ਕੋਈ ਚੱਟਾਨ ਨਹੀਂ ਹੈ, ਆਮ ਤੌਰ 'ਤੇ ਚੱਟਾਨਾਂ ਵਿਚ ਸਬਜ਼ੀਆਂ ਅਜਿਹੇ ਹੀ ਆਕਾਰ ਦੀ ਹੋ ਜਾਂਦੀਆਂ ਹਨ। ਇਸ ਲਈ ਇਹ ਰਹੱਸ ਹੈ। ਮੈਂ ਇਸ ਤੋਂ ਪਹਿਲਾਂ ਅਜਿਹਾ ਕਦੇ ਨਹੀਂ ਦੇਖਿਆ। ਹੈਰਾਨ ਦੀ ਗੱਲ ਇਹ Âੈ ਕਿ ਸਿਰਫ ਇਹੀ ਗਾਜਰ ਅਨੌਖੇ ਆਕਾਰ ਦੀ ਨਹੀਂ ਹੈ। ਵਿਲਕਿੰਸਨ ਨੇ ਦੱਸਿਆ ਕਿ ਇਕ ਵਾਰ ਹੋਰ ਜਦ ਉਨ੍ਹਾਂ ਨੇ ਗਾਜਰ ਜ਼ਮੀਨ ਤੋਂ ਕੱਢੀ ਤਾਂ ਉਸ ਦਾ ਆਕਾਰ ਦੋ ਪੈਰ ਵਾਲਾ ਸੀ। 
 

ਹੋਰ ਖਬਰਾਂ »

ਅੰਤਰਰਾਸ਼ਟਰੀ