ਇੰਦੌਰ, 17 ਅਗਸਤ, (ਹ.ਬ.) : ਅਮਰੀਕੀ ਨਾਗਰਿਕਾਂ ਦੇ ਸਮਾਜਕ ਸੁਰੱਖਿਆ ਨੰਬਰਾਂ ਨੂੰ ਖ਼ਤਰੇ ਵਿਚ ਦੱਸ ਕੇ ਉਨ੍ਹਾਂ ਠੱਗਣ ਵਾਲੇ ਸਾਈਬਰ ਅਪਰਾਧ ਗਿਰੋਹ ਦੇ ਕਾਲ ਸੈਂਟਰ ਦਾ ਪਰਦਾਫਾਸ਼ ਕਰਦੇ ਹੋਏ ਇੰਦੌਰ ਪੁਲਿਸ ਨੇ 22 ਨੌਜਵਾਨਾਂ ਨੂੰ ਕਾਬੂ ਕਰ ਲਿਆ।
ਪੁਲਿਸ ਦੇ ਸੀਨੀਅਰ ਅਧਿਕਾਰੀ ਹਰੀ ਨਾਰਾਇਣਾਚਾਰੀ ਮਿਸ਼ਰਾ ਨੇ ਦੱਸਿਆ ਕਿ ਲਸੂੜੀਆ ਇਲਾਕੇ ਵਿਚ ਸ਼ੱਕੀ ਸਰਗਰਮੀਆਂ ਦੀ ਸੂਚਨਾ 'ਤੇ ਗਿਰੋਹ ਦੇ ਸਰਗਨਾ 25 ਸਾਲਾ  ਵਤਸਲ ਮਹਿਤਾ ਅਤੇ 21 ਹੋਰ ਨੌਜਵਾਨਾਂ ਨੂੰ ਫੜਿਆ ਗਿਆ। ਇਨ੍ਹਾਂ ਦੇ ਕਬਜ਼ੇ ਤੋਂ 30 ਤੋਂ ਜ਼ਿਆਦਾ ਕੰਪਿਊਟਰ, ਲੈਪਟਾਪ ਅਤੇ ਹੋਰ ਸਮਾਨ ਬਰਾਮਦ ਕੀਤਾ।  ਉਨ੍ਹਾਂ ਦੱਸਿਆ ਕਿ ਮਹਿਤਾ ਮੂਲ ਤੌਰ 'ਤੇ ਅਹਿਮਦਾਬਾਦ ਦਾ ਰਹਿਣ ਵਾਲਾ ਹੈ। ਉਹ ਪਿਛਲੇ ਦੋ ਮਹੀਨੇ ਤੋਂ ਇੰਦੌਰ ਵਿਚ ਕਾਲ ਸੈਂਟਰ ਦਾ ਨਾਂ 'ਤੇ ਸਾਈਬਰ ਅਪਰਾਧ ਗਿਰੋਹ ਚਲਾ ਰਿਹਾ ਸੀ। ਇਸ ਗਿਰੋਹ ਦੇ ਜ਼ਿਆਦਾਤਰ ਮੈਂਬਰ ਗੁਜਰਾਤ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦੇ ਕੋਲ ਇੰਜੀਨੀਅਰਿੰਗ ਅਤੇ ਪ੍ਰਬੰਧਨ ਦੀ ਵੱਡੀ ਡਿਗਰੀਆਂ ਹਨ। ਹਰ ਅਮਰੀਕੀ ਨਾਗਰਿਕ ਦਾ ਸੋਸ਼ਲ ਕਾਰਡ ਹੁੰਦਾ ਹੈ।  ਮੁਲਜ਼ਮ ਡਾਰਕ ਨੈਟ ਤੋਂ ਇਹ ਸੋਸ਼ਲ ਕਾਰਡ ਨੰਬਰ ਹਾਸਲ ਕਰਦੇ। ਇਸ ਨੰਬਰ ਤੋਂ ਹੀ ਬੈਂਕ ਖਾਤੇ, ਸਰਕਾਰੀ ਸਹੂਲਤਾਂ, ਨੌਕਰੀ ਜਿਹੀ ਜਾਣਕਾਰੀਆਂ ਜੁੜੀਆਂ ਹੁੰਦੀਆਂ ਹਨ। ਮੁਲਜ਼ਮ ਅਮਰੀਕਨ ਸੋਸ਼ਲ ਵਿਭਾਗ ਦਾ ਅਫ਼ਸਰ ਦੱਸ ਕੇ ਵਿਸ਼ੇਸ਼ ਆਈ ਬੀਮ ਮਸ਼ੀਨ ਦੀ ਵਰਤੋਂ ਕਰਕੇ ਨਾਮੀ ਕੰਪਨੀਆਂ ਦੇ ਪ੍ਰਚਾਰ ਵਾਊਚਰ ਦੇ ਨੰਬਰਾਂ ਨਾਲ ਇੰਟਰਨੈਟ ਕਾਲਿੰਗ ਕਰਦੇ। ਸੋਸ਼ਲ ਨੰਬਰ ਬੰਦ ਹੋਣ ਦਾ ਡਰ ਦਿਖਾ ਕੇ ਨੰਬਰ ਅਪਡੇਟ ਜਾਂ ਰੀਨਿਊ ਕਰਾਉਣ  ਦਾ ਬੋਲ ਕੇ ਈ ਵਾਲੇਟ ਵਿਚ 400 ਤੋਂ ਲੈ ਕੇ 5000 ਡਾਲਰ ਪਵਾ ਲੈਂਦੇ ਸਨ।

ਹੋਰ ਖਬਰਾਂ »