ਵਾਸ਼ਿੰਗਟਨ, 18 ਅਗਸਤ, (ਹ.ਬ.) : ਅਮਰੀਕੀ ਰੱਖਿਆ ਮੰਤਰਾਲਾ ਪੈਂਟਾਗਨ ਨੇ Îਇਕ ਰਿਪੋਰਟ ਵਿਚ ਕਿਹਾ ਹੈ ਕਿ ਚੀਨ ਲੰਬੀ ਦੂਰੀ ਦੇ ਲੜਾਕੂ ਜਹਾਜ਼ ਬਣਾ ਰਿਹਾ ਹੈ। ਅਮਰੀਕਾ 'ਤੇ ਹਮਲਾ ਕਰਨ ਦੇ ਲਈ ਚੀਨ ਪਾਇਲਟਾਂ ਨੂੰ ਟਰੇਨਿੰਗ ਦੇਣ ਦੀ ਵੀ ਯੋਜਨਾ ਬਣਾ ਰਿਹਾ ਹੈ। ਇਹ ਰਿਪੋਰਟ ਬੀਤੇ ਦਿਨ ਜਾਰੀ ਕੀਤੀ ਗਈ। ਇਸ ਵਿਚ ਇਹ ਵੀ ਦੱÎਸਿਆ ਗਿਆ ਕਿ ਦੁਨੀਆ ਵਿਚ ਦਬਦਬਾ ਬਣਾਉਣ ਲਈ ਚੀਨ ਰੱਖਿਆ ਸੈਕਟਰ ਵਿਚ ਭਾਰੀ ਨਿਵੇਸ਼ ਕਰ ਰਿਹਾ ਹੈ। ਚੀਨ ਨੇ ਪਿਛਲੇ ਸਾਲ ਰੱਖਿਆ ਬਜਟ ਵਿਚ 190 ਬਿਲੀਅਨ ਡਾਲਰ ਖ਼ਰਚ ਕੀਤਾ ਸੀ।
ਬੀਤੇ ਤਿੰਨ ਦਿਨ ਵਿਚ ਚੀਨ ਦੀ ਪੀਪੁਲਸ ਲਿਬਰੇਸ਼ਨ ਆਰਮੀ ਨੇ ਆਪਰੇਟਿੰਗ ਇਲਾਕਿਆਂ ਵਿਚ ਲੜਾਕੂ ਜਹਾਜ਼ਾਂ ਦੀ ਗਿਣਤੀ ਵਧਾਈ ਹੈ। ਚੀਨ ਨੂੰ ਲੱਗਦਾ ਹੈ ਕਿ ਉਸ ਨੂੰ ਕਈ ਇਲਾਕਿਆਂ ਵਿਚ ਚੁਣੌਤੀ ਮਿਲ ਸਕਦੀ ਹੈ। ਲਿਹਾਜ਼ਾ ਚੀਨ, ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਨੂੰ ਅਸਮਾਨ ਵਿਚ ਟੱਕਰ ਦੇਣ ਦੇ ਲਈ ਪਾਇਲਟਾਂ ਨੂੰ ਟਰੇÎਨਿਗ ਦੇਣੀ ਸ਼ੁਰੂ ਕਰ ਸਕਦਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਚੀਨ ਲੰਬੀ ਦੂਰੀ ਦੇ ਪਰਮਾਣੂ ਸਮਰਥਾ ਵਾਲੇ ਲੜਾਕੂ ਜਹਾਜ਼ ਬਣਾ ਰਿਹਾ ਹੈ। ਚੀਨ ਏਅਰਫੋਰਸ ਨੇ ਪਰਮਾਣੂ ਮਿਸ਼ਨ 'ਤੇ ਮੁੜ ਤੋਂ ਕੰਮ ਸ਼ੁਰੂ ਕੀਤਾ ਹੈ। ਪਰਮਾਣੂ ਸਮਰਥ ਲੜਾਕੂ ਜਹਾਜ਼ਾਂ ਨੂੰ ਤੈਨਾਤ ਕਰਕੇ ਚੀਨ ਜ਼ਮੀਨ, ਆਕਾਸ਼ ਅਤੇ ਸਮੁੰਦਰ ਤਿੰਨਾਂ ਵਿਚ ਅਪਣੀ ਤਾਕਤ ਸਥਾਪਤ ਕਰਨਾ ਚਾਹੁੰਦੇ ਹੈ।
ਰਿਪੋਰਟ ਮੁਤਾਬਕ ਜਿਨਪਿੰਗ ਸਰਕਾਰ ਨੇ ਚੀਨ ਦੇ ਬਾਹਰ ਅਪਣਾ ਪਹਿਲਾ ਏਅਰਬੇਸ ਅਫ਼ਰੀਕਾ ਦੇ ਜਿਬੂਤੀ ਵਿਚ ਤਿਆਰ ਕਰ ਲਿਆ ਹੈ। ਹੁਣ ਉਹ ਅਪਣੇ ਮਿੱਤਰ ਦੇਸ਼ਾਂ ਜਿਵੇਂ ਕਿ ਪਾਕਿਸਤਾਨ ਵਿਚ ਏਅਰਬੇਸ ਸਥਾਪਤ ਕਰਨ ਬਾਰੇ ਸੋਚ ਰਿਹਾ ਹੈ। ਪੈਂਟਾਗਨ ਦੇ ਹਵਾਲੇ ਤੋਂ ਸੀਐਨਐਨ ਨੇ ਕਿਹਾ ਕਿ ਅਜੇ ਤੱਕ ਇਹ ਸਾਫ ਨਹੀਂ  ਹੋ ਸਕਿਆ ਕਿ ਜਿਨਪਿੰਗ ਸਰਕਾਰ ਆਧੁਨਿਕ ਲੜਾਕੂ ਜਹਾਜ਼ਾਂ ਦੀ ਤੈਨਾਤੀ ਨਾਲ ਕੀ ਸੰਦੇਸ਼ ਦੇਣਾ ਚਾਹੁੰਦੀ ਹੈ। ਚੀਨ ਸਰਕਾਰ ਪੁਲਾੜ ਨਿਗਰਾਨੀ ਸਮਰਥਾ ਵਿਚ ਵੀ ਸੁਧਾਰ ਕਰ ਰਹੀ ਹੈ ਤਾਕਿ ਦੁਨੀਆ ਦੇ ਸੈਟੇਲਾਈਨ 'ਤੇ ਨਜ਼ਰ ਰੱਖੀ ਜਾ ਸਕੇ।

ਹੋਰ ਖਬਰਾਂ »