ਵਾਸ਼ਿੰਗਟਨ, 18 ਅਗਸਤ, (ਹ.ਬ.) : ਅਮਰੀਕਾ ਦੀ ਸਰਕਾਰ ਨੇ ਸ਼ੁੱਕਰਵਾਰ ਨੂੰ ਰੋਹਿੰਗਿਆਵਾਂ ਦੇ ਖ਼ਿਲਾਫ਼ ਗੰਭੀਰ ਮਨੁੱਖੀ ਅਧਿਕਾਰ ਉਲੰਘਣਾ ਮਾਮਲੇ ਵਿਚ ਮਿਆਂਮਾਰ ਦੇ ਚਾਰ ਸੈਨਿਕ ਕਮਾਂਡਰਾਂ ਅਤੇ ਦੋ ਹੋਰ ਸੈਨਿਕ ਇਕਾਈਆਂ 'ਤੇ ਪਾਬੰਦੀ ਲਗਾ ਦਿੱਤੀ। ਅਮਰੀਕਾ ਨੇ ਮਿਆਂਮਾਰ ਦੇ ਚਾਰ ਸੈਨਿਕ ਕਮਾਂਡਰਾਂ ਅਤੇ ਦੋ ਹੋਰ ਸੈਨਿਕ ਇਕਾਈਆਂ 'ਤੇ ਘੱਟ ਗਿਣਤੀ ਰੋਹਿੰਗਿਆ ਨੂੰ ਹਿੰਸਕ ਤੌਰ 'ਤੇ ਉਨ੍ਹਾਂ ਦੇ ਘਰ ਤੋਂ ਨਿਕਲਣ ਵਿਚ ਮਨੁੱਖੀ ਅਧਿਕਾਰਾਂ ਦੀ ਗੰਭੀਰ  ਦੁਰਵਰਤੋਂ  ਅਤੇ ਸੈਨਿਕ ਸਫਾਈ ਦੇ ਦੋਸ਼ਾਂ ਵਿਚ ਪਾਬੰਦੀ ਲਗਾਈ।
ਅਮਰੀਕੀ ਸਰਕਾਰ ਨੇ ਅਪਣੀ ਜਾਂਚ ਵਿਚ ਦੇਖਿਆ ਕਿ ਸੈਨਿਕ  ਤੇ ਸੀਮਾ ਰੱਖਿਆ ਕਮਾਂਡਰਾਂ ਔਂਗ ਯਾਵ ਜਾਵ, ਖਿਨ ਮੌਂਗ ਸੋਈ,  ਖਿਨ ਅਤੇ ਥੁਰਾ ਸੈਨ ਨੇ ਰਖਾਈਨ ਤੋਂ ਰੋਹਿੰਗਿਆ ਨੂੰ ਭਜਾਉਣ ਦੇ ਲਈ ਮਨੁੱਖੀ ਅਧਿਕਾਰਾਂ ਦੇ ਉਲਟ ਗੰਭੀਰ ਸਾਜਿਸ਼ ਰਚੀ। ਜਾਂਚ ਵਿਚ ਦੇਖਿਆ ਕਿ ਬਰਮੀ ਸੁਰੱਖਿਆ ਬਲਾਂ ਨੇ ਰੋਹਿੰਗਿਆ ਨੂੰ ਦੇਸ਼ ਤੋਂ ਬਾਹਰ ਕੱਢਣ ਦੇ ਲਈ ਹਿੰਸਾਤਮਕ ਅਭਿਆਨਾਂ ਦਾ ਸਹਾਰਾ ਲਿਆ ਜਿਸ ਕਤਲੇਆਮ, ਯੌਨ ਹਮਲੇ ਅਤੇ ਹੱਤਿਆਵਾਂ ਸ਼ਾਮਲ ਹਨ। ਯੂਐਸ ਟਰੇਜ਼ਰੀ ਵਿਚ ਅੱਤਵਾਦ ਅਤੇ ਵਿੱਤੀ ਖੁਫ਼ੀਆ ਦੇ ਸਕੱਤਰ ਸਿਗਲ ਮੰਡੇਲਕਰ ਨੇ ਪਾਬੰਦੀਆਂ ਦਾ ਐਲਾਨ ਕੀਤਾ।

ਹੋਰ ਖਬਰਾਂ »