ਵਾਸ਼ਿੰਗਟਨ, 19 ਅਗਸਤ (ਹਮਦਰਦ ਨਿਊਜ਼ ਸਰਵਿਸ)  : ਅਮਰੀਕਾ ਨੇ ਸਟੈਮ-ਓਪੀਟੀ ਨਾਲ ਜੁੜੇ ਨਿਯਮਾਂ ਵਿੱਚ ਢਿੱਲ ਦੇ ਦਿੱਤੀ ਹੈ, ਜਿਸ ਕਾਰਨ ਭਾਰਤੀ ਵਿਦਿਆਰਥੀਆਂ ਨੂੰ ਲਾਭ ਹੋਵੇਗਾ। ਜਾਣਕਾਰੀ ਮੁਤਾਬਕ ਯੂਨਾਇਟੇਡ ਸਟੇਟਸ ਸਿਟੀਜ਼ਨਸ਼ਿਪ ਐਂਡ ਇੰਮੀਗਰੇਸ਼ਨ ਸਰਵਿਸਜ਼ (ਯੂਐਸਸੀਆਈਐਸ) ਨੇ ਆਪਣੇ ਪਹਿਲਾਂ ਲਏ ਉਸ ਫੈਸਲੇ ਨੂੰ ਵਾਪਸ ਲੈ ਲਿਆ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ (ਓਪੀਟੀ) ਵਿੱਚੋਂ ਲੰਘਣ ਵਾਲੇ ਕੌਮਾਂਤਰੀ ਐਸਟੀਈਐਮ ਵਿਦਿਆਰਥੀਆਂ ਨੂੰ ਕਸਟਮਰ ਵਰਕ ਸਾਈਟਸ ਉੱਤੇ ਨਹੀਂ ਰੱਖਿਆ ਜਾ ਸਕਦਾ। ਯੂਐਸਸੀਆਈਐਸ ਨੇ ਇਨ੍ਹਾਂ ਪਾਬੰਦੀਆਂ ਨੂੰ ਹਟਾਉਂਦੇ ਹੋਏ ਆਪਣੀ ਵੈਬਸਾਈਟ ਉੱਤੇ ਬਦਲਾਅ ਕੀਤੇ। ਹਾਲਾਂਕਿ ਇਹ ਵੀ ਦੋਹਰਾਇਆ ਕਿ ਰੋਜ਼ਗਾਰਦਾਤਾਵਾਂ ਨੂੰ ਆਪਣੀ ਸਿਖਲਾਈ ਸਬੰਧੀ ਜਿੰਮੇਵਾਰੀਆਂ ਨੂੰ ਪੂਰਾ ਕਰਨ ਦੀ ਲੋੜ ਵੀ ਹੋਵੇਗੀ।

ਇਸ ਤੋਂ ਇਲਾਵਾ 2016 ਦੇ ਐਸਟੀਈਐਮ-ਓਪੀਟੀ ਨਿਯਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਯੂਐਸਸੀਆਈਐਸ ਪ੍ਰਬੰਧਾਂ ਉੱਤੇ ਕਿਹਾ ਗਿਆ ਹੈ ਕਿ ਲੇਬਰ ਫਾਰ ਹਾਇਰ ਦੀ ਵਿਵਸਥਾ ਕੀਤੀ ਜਾਵੇ, ਜਿੱਥੇ ਇੱਕ ਰੋਜ਼ਗਾਰਦਾਤਾ-ਕਰਮਚਾਰੀ ਸਬੰਧ ਪ੍ਰਦਸ਼ਿਤ ਨਹੀਂ ਕੀਤਾ ਜਾ ਸਕਦਾ। ਟ੍ਰੇਨਿੰਗ ਨੂੰ ਪੂਰਾ ਕਰਨ ਦੀ ਲੋੜ ਅਤੇ ਇੱਕ ਵਿਆਪਕ ਰੋਜ਼ਗਾਰਦਾਤਾ-ਕਰਮਚਾਰੀ ਸਬੰਧ ਦੀ ਹੋਂਦ, ਦੋਵੇਂ ਹਮੇਸ਼ਾ ਐਸਟੀਈਐਮ-ਓਪੀਟੀ ਪ੍ਰੋਗਰਾਮ ਦਾ ਇੱਕ ਅਨਿੱਖੜਵਾਂ ਅੰਗ ਰਿਹਾ ਹੈ।

ਕੌਮਾਂਤਰੀ ਵਿਦਿਆਰਥੀ 12 ਮਹੀਨੇ ਦੇ ਓਪੀਟੀ ਲਈ ਪਾਤਰ ਹਨ, ਜਿਸ ਅਧੀਨ ਉਹ ਅਮਰੀਕਾ ਵਿੱਚ ਕੰਮ ਕਰ ਸਕਦੇ ਹਨ। ਜਿਨ੍ਹਾਂ ਨੇ ਵਿਗਿਆਨ, ਤਕਨਾਲੋਜੀ, ਇੰਜੀਰੀਅਨਿੰਗ ਅਤੇ ਗਣਿਤ (ਐਸਟੀਈਐਮ) ਵਿੱਚ ਆਪਣੀ ਡਿਗਰੀ ਪੂਰੀ ਕੀਤੀ ਹੈ, ਉਹ 24 ਮਹੀਨੇ ਦੇ ਅੱਗੇ ਓਪੀਟੀ ਵਿਸਥਾਰ ਲਈ ਬਿਨੈ ਕਰ ਸਕਦੇ ਹਨ। ਓਪਨ ਡੋਰਸ ਸਰਵੇ-2017 ਦਰਸਾਉਂਦਾ ਹੈ ਕਿ ਅਮਰੀਕਾ ਵਿੱਚ ਲਗਭਗ 1.9 ਲੱਖ ਭਾਰਤੀ ਵਿਦਿਆਰਥੀ ਹਨ, ਜਿਨ੍ਹਾਂ ਵਿੱਚ ਐਸਟੀਈਐਮ ਪਾਠਕ੍ਰਮ ਦੇ ਵਿਦਿਆਰਥੀ ਸਭ ਤੋਂ ਵੱਧ ਹਨ।

ਇੰਮੀਗਰੇਸ਼ਨ ਏਜੰਸੀ ਦੇ ਥਰਡ ਪਾਰਟੀ ਪਲੇਸਮੈਂਟ (ਕਸਮਟਰ ਵਰਕਸਾਈਟ ਉੱਤੇ) ਦੀ ਮਨਾਹੀ ਉੱਤੇ ਪਹਿਲਾਂ ਦੇ ਸਟੈਂਡ ਨੂੰ ਨਿਯਮਾਂ ਵਿੱਚ ਰਸਮੀ ਤਬਦੀਲੀ ਦੇ ਮਾਧਿਅਮ ਨਾਲ ਪੇਸ਼ ਕਰਨ ਦੀ ਬਜਾਏ ਇਸ ਦੀ ਵੈਬਸਾਈਟ ਉੱਤੇ ਪ੍ਰਦਰਸ਼ਿਤ ਕੀਤਾ ਗਿਆ ਸੀ। ਅਪ੍ਰੈਲ ਵਿੱਚ ਸਾਹਮਣੇ ਆਏ ਇਸ ਸਟੈਂਡ ਵਿੱਚ ਬਦਲਾਅ ਦਾ ਮਤਲਬ ਸੀ ਕਿ ਓਪੀਟੀ ਦੇ ਤਹਿਤ ਐਸਟੀਈਐਮ ਵਿਦਿਆਰਥੀਆਂ ਦੀ ਟ੍ਰੇਨਿੰਗ ਨੂੰ ਰੋਜ਼ਗਾਰਦਾਤਾ ਦੇ ਖੁਦ ਦੇ ਕੰਮਕਾਜਾਂ ਵਿੱਚ ਸ਼ਾਮਲ ਕੀਤਾ ਜਾ ਸਕਦਾ ਸੀ। ਇਸ ਨੇ ਕੌਮਾਂਤਰੀ ਐਸਟੀਈਐਮ ਵਿਦਿਆਰਥੀਆਂ ਲਈ ਕੰਮ ਦੇ ਮੌਕਿਆਂ ਨੂੰ ਘਟਾ ਦਿੱਤਾ ਸੀ।

ਨਿਊਯਾਰਕ ਸਥਿਤ ਇੰਮੀਗਰੇਸ਼ਨ ਅਟਾਰਨੀ ਅਤੇ ਲਾ ਫਰਮਸ ਦੇ ਸੰਸਥਾਪਕ ਸਾਇਰਸ ਮੇਹਤਾ ਨੇ ਦੱਸਿਆ ਕਿ ਯੂਐਸਸੀਆਈਐਸ ਨੇ ਐਸਟੀਈਐਮ-ਓਪੀਟੀ ਵਿਦਿਆਰਥੀਆਂ ਦੀ ਆਫਸਾਈਟ ਪਲੇਸਮੈਂਟ ਉੱਤੇ ਪਾਬੰਦੀ ਲਾਉਣ ਦੇ ਆਪਣੇ ਫੈਸਲੇ ਨੂੰ ਵਾਪਸ ਲੈ ਲਿਆ ਹੈ। ਇਹ ਭਾਰਤੀ ਵਿਦਿਆਰਥੀਆਂ ਲਈ ਇੱਕ ਵਧੀਆ ਮੌਕਾ ਹੈ।

ਹੋਰ ਖਬਰਾਂ »