ਰਿਆਦ, 19 ਅਗਸਤ (ਹਮਦਰਦ ਨਿਊਜ਼ ਸਰਵਿਸ) : ਸਾਊਦੀ ਸਰਕਾਰ ਨੇ ਐਤਵਾਰ ਨੂੰ ਸ਼ੁਰੂ ਹੋਈ ਹਜ ਯਾਤਰਾ ਲਈ ਪੂਰੀਆਂ ਤਿਆਰੀਆਂ ਕਰ ਲਈਆਂ ਹਨ। ਸਿਨਹੁਆ ਦੀ ਰਿਪੋਰਟ ਮੁਤਾਬਕ ਪਵਿੱਤਰ ਇਸਲਾਮਿਕ ਸ਼ਹਿਰ ਮੱਕਾ ਦੇ ਨੇੜੇ ਸਥਿਤ ਮੀਨਾ ਵਿੱਚ ਤਾਰਵਿਆਹ (ਹਜ ਦਾ ਪਹਿਲਾ ਦਿਨ) ਲਈ 20 ਲੱਖ ਤੋਂ ਵੱਧ ਹਜ ਯਾਤਰੀ ਰੁਕਣਗੇ। ਇਸ ਤੋਂ ਬਾਅਦ ਹਜ ਯਾਤਰੀ ਅਰਾਫਾਤ ਲਈ ਮੀਨਾ ਤੋਂ ਰਵਾਨਾ ਹੋਣਗੇ।

ਹਜ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰਨ ਕੀਤੇ ਗਏ ਹਨ। ਇਸ ਵਿਚਕਾਰ ਸਾਊਦੀ ਸਿਹਤ ਮੰਤਰਾਲੇ ਨੇ ਹਜ ਯਾਤਰੀਆਂ ਦੀ ਸੁਰੱਖਿਆ ਲਈ ਸਾਰੀਆਂ ਥਾਵਾਂ ਉੱਤੇ 25 ਹਸਪਤਾਲਾਂ ਅਤੇ 155 ਸਿਹਤ ਕੇਂਦਰਾਂ ਦਾ ਪ੍ਰਬੰਧ ਕੀਤਾ ਹੈ। ਇਸ ਦੇ ਨਾਲ ਹੀ 5000 ਬਿਸਤਰਿਆਂ, 180 ਐਂਬੂਲੈਂਸਾਂ ਅਤੇ 100 ਵਾਹਨਾਂ ਦਾ ਬੰਦੋਬਸਤ ਕੀਤਾ ਗਿਆ ਹੈ, ਜੋ ਮੋਬਾਇਲ ਮੈਡੀਕਲ ਯੂਨਿਟ ਵਿੱਚ ਤਬਦੀਲ ਹੋਣ ਵਿੱਚ ਸਮਰੱਥ ਹਨ। ਹਜ ਯਾਤਰਾ ਲਈ ਆਏ ਮਰਦ ਬਿਨਾ ਸਿਲਾ ਸਫੇਦ ਲਬਾਦਾ ਪਾਉਣ ਲਗਦੇ ਹਨ, ਜੋ ਖੁਦਾ ਦੇ ਸਾਹਮਣੇ ਬੰਦੇ ਦੀ ਬਰਾਬਰੀ ਦਿਖਾਉਂਦਾ ਹੈ, ਤਾਂ ਔਰਤਾਂ ਢਿੱਲਾ ਢਾਲਾ ਲਬਾਦਾ ਪਾਉਂਦੀਆਂ ਹਨ। ਮੱਕਾ ਪਹੁੰਚਣ ਬਾਦ ਹਜ ਯਾਤਰੀ ਕਾਬਾ ਦਾ ਤਵਾਫ ਕਰਨਾ ਸ਼ੁਰੂ ਕਰਦੇ ਹਨ। ਕਾਬਾ ਅੱਲਾਹ ਦੇ ਘਰ ਅਤੇ ਇੱਕ ਖੁਦਾ ਦਾ ਇੱਕ ਰੂਪਕ ਹੈ। ਦੁਨੀਆ ਭਰ ਵਿੱਚ ਮੁਸਲਮਾਨ ਇਸ ਵੱਲ ਮੂੰਹ ਕਰਕੇ ਪੰਜ ਵਕਤ ਦੀ ਆਪਣੀ ਨਮਾਜ਼ ਅਦਾ ਕਰਦੇ ਹਨ। ਮੱਕਾ ਵਿੱਚ ਇਬਾਦਤ ਤੋਂ ਬਾਅਦ ਹਜ ਯਾਤਰੀ ਅਰਾਫਾਤ ਪਰਬਤ ਦੇ ਇਲਾਕੇ ਵਿੱਚ ਜਾਣਗੇ। ਇੱਥੇ ਹੀ ਪੈਗੰਬਰ ਮੁਹੰਮਦ ਨੇ ਆਪਣਾ ਆਖਰੀ ਖੁਤਬਾ ਜਾਂ ਪ੍ਰਵਚਨ ਕੀਤਾ ਸੀ। ਇੱਥੋਂ ਉਹ ਮੁਜਦਲਿਫਾ ਜਾਣਗੇ।

ਹੋਰ ਖਬਰਾਂ »