ਜਾਨੀ ਨੁਕਸਾਨ ਤੋਂ ਬਚਾਅ, ਪੁਲਿਸ ਵੱਲੋਂ ਜਾਂਚ ਸ਼ੁਰੂ

ਲੀਥ, (ਐਡਿਨਬਰਗ), 28 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਸਕਾਟਲੈਂਡ ਦੇ ਸ਼ਹਿਰ ਲੀਥ ਵਿੱਚ ਸਥਿਤ ਗੁਰੂ ਘਰ ‘ਗੁਰੂ ਨਾਨਕ ਗੁਰਦੁਆਰਾ’ ਉੱਤੇ ਕਿਸੇ ਨੇ ਬੋਤਲ ਬੰਬ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ, ਪਰ ਗੁਰੂ ਘਰ ਦਾ ਮੁੱਖ ਦਰਵਾਜਾ ਨੁਕਸਾਨਿਆ ਗਿਆ। ਧੂੰਏ ਕਾਰਨ ਗੁਰੂ ਘਰ ਦੇ ਅੰਦਰ ਰੱਖੇ ਸਾਮਾਨ ਨੂੰ ਵੀ ਨੁਕਸਾਨ ਪੁੱਜਾ। ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਮੌਕੇ ਉੱਤੇ ਪੁੱਜ ਕੇ ਬੋਤਲ ਬੰਬ ਕਾਰਨ ਲੱਗੀ ਅੱਗ ਦੀਆਂ ਲਪਟਾਂ ਉੱਤੇ ਕਾਬੂ ਪਾਇਆ। ਪੁਲਿਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੌਕੇ ਉੱਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਵਿਅਕਤੀ ਕੋਲ ਇਸ ਘਟਨਾ ਸਬੰਧੀ ਕੋਈ ਜਾਣਕਾਰੀ ਹੈ ਤਾਂ ਉਹ ਬੇਝਿਜਕ ਜਾਂਚ ਟੀਮ ਨਾਲ ਸਾਂਝੀ ਕਰ ਸਕਦਾ ਹੈ।

ਗੇਅਫੀਲਡ ਸੀਆਈਡੀ ਦੇ ਡਿਟੈਕਟਿਵ ਇੰਸਪੈਕਟਰ ਕਲਾਰਕ ਮਾਰਟਿਨ ਨੇ ਕਿਹਾ ਕਿ ਲੀਥ ਸ਼ਹਿਰ ਦੇ ਸ਼ੈਰਿਫ਼ ਬਰਾਏ ਖੇਤਰ ਵਿੱਚ ਸਥਿਤ ਗੁਰੂ ਘਰ ਵਿਖੇ ਅਚਾਨਕ ਅੱਗ ਲੱਗ ਗਈ, ਪਰ ਇਸ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਉਨ੍ਹਾਂ ਕਿਹਾ ਕਿ ਪੁਲਿਸ ਇਸ ਘਟਨਾ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਇੰਸਪੈਕਟਰ ਮਾਰਟਿਨ ਨੇ ਕਿਹਾ ਕਿ ਘਟਨਾ ਵਾਪਰ ਦੌਰਾਨ ਜੇਕਰ ਕਿਸੇ ਨੇ ਗੁਰੂ ਘਰ ਦੇ ਨੇੜੇ ਜਾਂ ਸ਼ੈਰਿਫ਼ ਬਰਾਏ ਖੇਤਰ ਵਿੱਚ ਕੋਈ ਸ਼ੱਕੀ ਚੀਜ਼ ਜਾਂ ਕਿਸੇ ਸ਼ੱਕੀ ਵਿਅਕਤੀ ਨੂੰ ਵੇਖਿਆ ਹੈ ਤਾਂ ਉਹ ਇਸ ਸਬੰਧੀ ਪੁਲਿਸ ਨੂੰ ਜਾਣਕਾਰੀ ਦੇਵੇ।

ਹੋਰ ਖਬਰਾਂ »

ਅੰਤਰਰਾਸ਼ਟਰੀ