ਜੈਤੋਂ, 3 ਸਤੰਬਰ (ਹ.ਬ.) : ਨਸ਼ੇ ਦੀ ਲਤ ਪੂਰੀ ਕਰਨ ਦੇ  ਅਪਣੇ ਹਿੱਸੇ ਦੀ ਜ਼ਮੀਨ ਵੇਚ ਚੁੱਕੇ ਨਸ਼ੇੜੀ ਨੌਜਵਾਨ ਨੇ ਬਜ਼ੁਰਗ ਪਿਤਾ ਦੀ ਜ਼ਮੀਨ ਹਥਿਆਉਣ ਦੇ ਲਈ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸ ਦੀ ਹੱਤਿਆ ਕਰ ਦਿੱਤੀ। ਘਟਨਾ ਸਥਾਨ 'ਤੇ ਪਹੁੰਚੇ ਥਾਣਾ ਇੰਚਾਰਜ ਸੁਖਮੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਮਨਯੋਦ ਸਿੰਘ ਨਸ਼ੇ ਦਾ ਆਦੀ ਸੀ ਅਤੇ ਅਪਣੇ ਹਿੱਸੇ ਦੀ ਜ਼ਮੀਨ ਨਸ਼ੇ ਦੀ ਲਤ ਕਾਰਨ ਵੇਚ ਚੁੱਕਾ ਸੀ ਅਤੇ ਹੁਣ ਉਸ ਦੀ ਨਜ਼ਰ ਅਪਣੇ ਪਿਤਾ ਦੇ ਹਿੱਸੇ ਵਿਚ ਆਉਂਦੀ ਜ਼ਮੀਨ 'ਤੇ ਸੀ। ਇਸੇ ਨੂੰ ਵੇਚਣ ਦਾ ਦਬਾਅ ਬਣਾਉਣ ਦਾ ਉਹ ਅਕਸਰ ਅਪਣੇ  ਪਿਤਾ ਨਾਲ ਝਗੜਦਾ ਰਹਿੰਦਾ ਸੀ। ਮਨਯੋਦ ਨੇ ਨਸ਼ੇ ਦੀ ਹਾਲਤ ਵਿਚ ਘਰ ਵਿਚ ਰੱਖੀ ਗੰਡਾਸੀ ਚੁੱਕ ਕੇ ਅਪਣੇ ਪਿਤਾ ਸੁਖਮੰਦਰ ਸਿੰਘ ਨੂੰ ਜ਼ਮੀਨ ਅਪਣੇ ਨਾਂ ਕਰਾਉਣ ਲਈ ਧਮਕਾਇਆ। ਸੁਖਮੰਦਰ ਸਿੰਘ ਦੇ ਇਨਕਾਰ ਕਰਨ 'ਤੇ ਮਨਯੋਗ ਨੇ ਅਪਣੇ ਪਿਤਾ ਦੇ ਸਿਰ 'ਤੇ ਗੰਡਾਸੀ ਨਾਲ ਵਾਰ ਕਰ ਦਿੱਤਾ ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਉਸ ਦੀ ਭਾਲ ਕੀਤੀ ਜਾ ਰਹੀ ਹੈ। 

ਹੋਰ ਖਬਰਾਂ »