ਅੰਮ੍ਰਿਤਸਰ, 4 ਸਤੰਬਰ (ਹ.ਬ.) : ਕੋਟ ਖਾਲਸਾ ਇਲਾਕੇ ਦੇ ਸੁੰਦਰ ਨਗਰ ਵਿਚ ਸਰਕਾਰੀ ਅਧਿਆਪਕ ਦੀ ਨਾਜਾਇਜ਼ ਪਟਾਕਾ ਫੈਕਟਰੀ ਵਿਚ ਸੋਮਵਾਰ ਦੇਰ ਸ਼ਾਮ ਨੂੰ ਇੱਕੋ ਵੇਲੇ ਕਈ ਧਮਾਕੇ ਹੋਣ ਕਾਰਨ ਇਕ ਬੱਚੀ ਸਮੇਤ ਦਸ ਵਿਅਕਤੀ ਜ਼ਖਮੀ ਹੋ ਗਏ। ਲਗਾਤਾਰ ਧਮਾਕਿਆਂ ਨਾਲ ਰਿਹਾਇਸ਼ੀ ਇਲਾਕੇ ਵਿਚ ਚਲ ਰਹੀ ਪਟਾਕਾ ਫੈਕਟਰੀ ਤੇ ਆਸ ਪਾਸ ਦੇ ਤਿੰਨ ਮਕਾਨਾਂ ਦੀਆਂ ਛੱਤਾਂ ਵੀ ਡਿੱਗ ਗਈਆਂ।  ਇਲਾਕੇ ਦੇ ਲੋਕਾਂ, ਫਾਇਰ ਬ੍ਰਿਗੇਡ ਵਿਭਾਗ ਤੇ ਪੁਲਿਸ ਮੁਲਾਜ਼ਮਾਂ ਨੇ ਦੋ ਘੰਟੇ ਦੀ ਜੱਦੋ ਜਹਿਦ ਤੋਂ ਬਾਅਦ ਚਾਰ ਵਿਅਕਤੀਆਂ ਨੂੰ ਮਲਬੇ ਹੇਠੋਂ ਸਹੀ ਸਲਾਮਤ ਬਾਹਰ ਕੱਢ ਲਿਆ। ਕੁਝ ਹੋਰ ਲੋਕਾਂ ਦੇ ਹਾਲ ਵੀ ਮਲਬੇ ਹੇਠ ਦਬੇ ਹੋਣ ਦਾ ਖਦਸ਼ਾ ਹੈ।  ਅਜੇ ਕੁਮਾਰ ਨੇ ਦੱਸਿਆ ਕਿ ਉਹ ਪਟਾਕਾ ਫੈਕਟਰੀ ਦੇ Îਇੱਕ ਪਾਸੇ ਕਿਰਾਏ ਦੇ ਮਕਾਨ ਵਿਚ ਰਹਿੰਦਾ ਹੈ। ਧਮਾਕੇ ਨਾਲ ਉਸ ਦੇ ਘਰ ਦੀ ਛੱਤ ਡਿੱਗ ਗਈ। ਛੱਡ ਡਿੱਗਦੇ ਹੀ ਧਮਾਕੇ ਦੇ ਕਾਰਨ ਚਾਰੇ ਪਾਸੇ ਧੂੰਆਂ ਤੇ ਮਿੱਟੀ  ਫੈਲ ਗਈ। ਫੈਕਟਰੀ ਦੇ ਸਾਹਮਣੇ ਘਰ ਵਿਚ ਰਹਿਣ ਵਾਲੇ ਫੈਕਟਰੀ ਮਾਲਕ ਅਧਿਆਪਕ ਅਵਤਾਰ ਸਿੰਘ ਬਿੱਟੂ ਦਾ ਭਰਾ ਬਾਹਰ ਵੱਲ ਭੱਜਿਆ। ਬਿੱਟੂ ਦਾ  ਪਰਿਵਾਰ ਸਿਲੰਡਰ ਫਟਣ ਦੀ ਗੱਲ ਕਰਕੇ ਗੁੰਮਰਾਹ ਕਰਦਾ ਰਿਹਾ ਜਦ ਕਿ ਧਮਾਕੇ ਬਾਰੂਦ ਵਿਚ ਅੱਗ ਲੱਗਣ ਕਾਰਨ ਹੋਏ। ਡੀਸੀਪੀ ਅਮਰੀਕ ਸਿੰਘ ਨੇ ਦੱਸਿਆ ਕਿ  ਜਾਂਚ ਤੋਂ ਬਾਅਦ ਮਾਮਲਾ ਦਰਜ ਕੀਤਾ ਜਾਵੇਗਾ।

ਹੋਰ ਖਬਰਾਂ »