ਚੰਡੀਗੜ੍ਹ, 4 ਸਤੰਬਰ (ਹ.ਬ.) : ਜੈੱਟ ਏਅਵਰੇਜ਼ ਨੇ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਨੂੰ ਕੋਲਕਾਤਾ ਨਾਲ ਜੋੜਨ ਲਈ ਟਰਾਈ-ਵੀਕਲੀ ਨਾਨ-ਸਟਾਪ ਫਲਾਈਟ ਦੀ ਪੇਸ਼ਕਸ਼ ਕੀਤੀ ਹੈ। ਬੁਲਾਰੇ ਅਨੁਸਾਰ ਜੈੱਟ ਏਅਵਰੇਜ਼ ਇਸ ਵੇਲੇ ਚੰਡੀਗੜ੍ਹ ਨੂੰ ਮੁੰਬਈ, ਦਿੱਲੀ, ਹੈਦਰਾਬਾਦ, ਇੰਦੌਰ, ਜੈਪੁਰ ਤੇ ਪੁਣੇ ਨਾਲ ਜੋੜਨ ਵਾਲੀਆਂ ਉਡਾਣਾਂ ਦਾ ਰੋਜ਼ਾਨਾ ਸੰਚਾਲਨ ਕਰਦੀ ਹੈ ਤੇ ਏਅਰਲਾਈਨ ਦੀ ਕੋਲਕਾਤਾ ਦੀ ਨਵੀਂ ਸੇਵਾ ਇਸ ਨੂੰ ਪੂਰਵ ਦੇ ਵਪਾਰਕ ਤੇ ਵਿੱਤੀ ਹੱਬ ਨਾਲ ਜੋੜੇਗੀ। ਸੋਮਵਾਰ, ਬੁਧਵਾਰ ਤੇ ਸ਼ੁੱਕਰਵਾਰ ਨੂੰ ਜੈੱਟ ਏਅਵਰੇਜ਼ ਦੀ ਉਡਾਣ ਚੰਡੀਗੜ੍ਹ ਤੋਂ ਰਵਾਨਾ ਹੋ ਕੇ ਕੋਲਕਾਤਾ ਪੁੱਜੇਗੀ। ਕੋਲਕਾਤਾ ਤੋਂ ਇਸ ਦੀ ਵਾਪਸੀ ਉਡਾਣ ਸਵੇਰੇ ਸਾਢੇ ਦਸ ਤੋਂ ਸਵਾ ਇੱਕ ਵਜੇ ਚੰਡੀਗੜ੍ਹ ਪੁੱਜੇਗੀ।

ਹੋਰ ਖਬਰਾਂ »