ਮਤਰਈ ਮਾਂ ਨੇ ਬੱਚੀ ਦਾ ਗਲ਼ਾ ਘੁੱਟਿਆ 
ਚਾਕੂ ਨਾਲ ਬੱਚੀ ਦੀ ਅੱਖਾਂ ਕੱਢੀਆਂ
ਸ੍ਰੀਨਗਰ, 6 ਸਤੰਬਤ (ਹ.ਬ.) : ਕਠੂਆ ਗੈਂਗਰੇਪ-ਹੱਤਿਆ ਤੋ ਬਾਅਦ ਹੁਣ ਬਾਰਾਮੂਲਾ ਵਿਚ ਬੱਚੀ ਨਾਲ ਦਰਿੰਦਗੀ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਮੁਤਾਬਕ 9 ਸਾਲ ਦੀ ਬੱਚੀ ਨਾਲ ਉਸ ਦੇ 14 ਸਾਲ ਦੇ ਮਤਰਏ ਭਰਾ ਨੇ ਅਪਣੇ ਤਿੰਨ ਦੋਸਤਾਂ ਦੇ ਨਾਲ ਗੈਂਗਰੇਪ ਕੀਤਾ। ਫੇਰ ਹੱਤਿਆ ਕਰਕੇ ਲਾਸ਼ ਜੰਗਲ ਵਿਚ ਦਬਾ ਦਿੱਤੀ। ਇਸ ਸਾਰੀ ਘਟਨਾ ਨੂੰ ਬੱਚੀ ਦੀ ਮਤਰੇਈ ਮਾਂ ਦੇ ਇਸ਼ਾਰੇ 'ਤੇ ਅੰਜਾਮ ਦਿੱਤਾ ਗਿਆ। ਪੁਲਿਸ ਦੇ ਮੁਤਾਬਕ ਬੱਚੀ 23 ਅਗਸਤ ਤੋਂ ਲਾਪਤਾ ਸੀ। ਉਸ ਦੇ ਪਿਤਾ ਨੇ ਥਾਣੇ ਵਿਚ ਗੁੰਮਸ਼ੁਦਗੀ ਦੀ ਰਿਪੋਰਟ ਵੀ ਦਰਜ ਕਰਵਾਈ ਸੀ। ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਲਾਸ਼ ਨੂੰ ਜ਼ਮੀਨ  ਤੋਂ ਕੱਢ ਲਿਆ ਗਿਆ।  ਵਾਰਦਾਤ ਵਿਚ ਇਸਤੇਮਾਲ ਚਾਕੂ ਤੇ ਐਸਿਡ ਕੇਨ ਵੀ ਜ਼ਬਤ ਕਰ ਲਿਆ ਹੈ। ਐਸਪੀ ਮੀਰ ਨੇ ਦੱਸਿਆ ਕਿ ਮਹਿਲਾ ਦੇ ਪਤੀ ਨੇ ਇਕ ਵਿਆਹ ਝਾਰਖੰਡ ਦੀ ਮਹਿਲਾ ਨਾਲ ਕੀਤਾ ਹੋਇਆ ਸੀ ਅਤੇ ਦੂਜਾ ਕਸ਼ਮੀਰੀ ਮਹਿਲਾ ਨਾਲ। ਜਿਸ ਬੱਚੀ ਦੀ ਹੱਤਿਆ ਕੀਤੀ ਗਈ ਉਹ ਝਾਰਖੰਡ ਵਾਲੀ ਪਤਨੀ ਦੀ ਧੀ ਸੀ।  ਦੂਜੀ ਪਤਨੀ ਨਾਲ ਈਰਖਾ ਦੇ ਚਲਦਿਆਂ ਔਰਤ ਨੇ ਬੱਚੀ ਦੀ ਹੱਤਿਆ ਕਰਵਾਈ।

ਹੋਰ ਖਬਰਾਂ »