ਐਸਜੀਪੀਸੀ ਦੇ ਇਤਰਾਜ਼ ਮਗਰੋਂ ਹਟਾਈ ਗਈ
ਅੰਮ੍ਰਿਤਸਰ,  8 ਸਤੰਬਰ (ਹ.ਬ.) : ਐਸਜੀਪੀਸੀ ਦੇ ਇਤਰਾਜ਼ ਤੋ ਬਾਅਦ ਰੇਲਵੇ ਬੋਰਡ ਨੇ ਆਈਆਰਸੀਟੀਸੀ ਨੂੰ ਰੇਲ ਨੀਰ ਦੀ ਉਹ ਤਮਾਮ ਬੋਤਲਾਂ ਹਟਾਉਣ ਦੇ ਆਦੇਸ਼ ਦਿੱਤੇ ਹਨ ਜਿਨ੍ਹਾਂ 'ਤੇ ਦਰਬਾਰ ਸਾਹਿਬ ਦੀ ਤਸਵੀਰ ਲੱਗੀ ਹੈ। ਆਈਆਰਸੀਟੀਸੀ ਨੇ ਸ਼ੁੱਕਰਵਾਰ ਸ਼ਾਮ ਤੋਂ ਤਮਾਮ ਰੇਲਵੇ ਸਟੇਸ਼ਨਾਂ, ਸਟਾਲਾਂ ਆਦਿ ਤੋਂ ਇਨ੍ਹਾਂ ਬੋਤਲਾਂ ਨੂੰ ਹਟਾਉਣ ਦਾ ਕੰਮ ਕਰ ਸ਼ੁਰੂ ਕਰ ਦਿੱਤਾ। ਇਨ੍ਹਾਂ ਬੋਤਲਾਂ ਨੂੰ ਸਨਮਾਨਜਨਕ ਢੰਗ ਨਾਲ ਹਟਾਉਣ ਲਈ ਕਿਹਾ ਗਿਆ ਹੈ। ਰੇਲਵੇ ਵਲੋਂ ਸ਼ਤਾਬਦੀ ਗੱਡੀ ਵਿਚ ਯਾਤਰੀਆਂ ਨੂੰ ਦਰਬਾਰ ਸਾਹਿਬ ਦੀ ਤਸਵੀਰ ਵਾਲੀ ਰੇਲ ਨੀਰ ਦੀ ਬੋਤਲਾਂ ਦਿੱਤੀਆਂ ਗਈਆਂ ਸਨ। ਇਸ ਦੇ ਬਾਰੇ ਵਿਚ ਪਤਾ ਚਲਣ 'ਤੇ ਦਰਬਾਰ ਸਾਹਿਬ ਦੇ ਡਿਪਟੀ ਮੈਨੇਜਰ ਜਸਪਾਲ ਸਿੰਘ ਅਤੇ ਸੂਚਨਾ ਅਧਿਕਾਰੀ ਅਮ੍ਰਤਪਾਲ ਸਿੰਘ ਨੇ ਰੇਲਵੇ ਬੋਰਡ ਦੇ ਅਫ਼ਸਰਾਂ ਨਾਲ ਸੰਪਰਕ ਕਰਕੇ ਇਹ ਬੋਤਲਾਂ ਹਟਾਉਣ ਲਈ ਕਿਹਾ। ਐਸਜੀਪੀਸੀ ਦਾ ਕਹਿਣਾ ਹੈ ਕਿ ਇਨ੍ਹਾਂ ਬੋਤਲਾਂ ਨੂੰ ਡਸਟਬਿਨ ਆਦਿ ਵਿਚ ਪਾਇਆ ਜਾਂਦਾ ਹੈ। ਜਿਸ ਕਾਰਨ ਦਰਬਾਰ ਸਾਹਿਬ ਦੀ ਮਰਯਾਦਾ ਨੂੰ ਠੇਸ ਪੁੱਜਦੀ ਹੈ। ਐਸਜੀਪੀਸੀ ਦੇ ਇਤਰਾਜ਼ ਤੋਂ ਬਾਅਦ ਰੇਲਵੇ ਅਫ਼ਸਰਾਂ ਨੇ ਇਸ ਨੂੰ ਅਣਜਾਣੇ ਵਿਚ ਹੋਈ ਭੁੱਲ ਦੱਸਦੇ ਹੋਏ ਤੁਰੰਤ ਬੋਤਲਾਂ ਨੂੰ ਹਟਾਉਣ ਦੇ ਆਦੇਸ਼ ਜਾਰੀ ਕਰ ਦਿੱਤੇ।

ਹੋਰ ਖਬਰਾਂ »